Mujeeb

ਮੁਜੀਬ ਨੇ ‘ਪਲੇਅਰ ਆਫ ਦਿ ਮੈਚ’ ਦਾ ਐਵਾਰਡ ਅਫਗਾਨਿਸਤਾਨ ਦੇ ਭੂਚਾਲ ਪ੍ਰਭਾਵਿਤ ਲੋਕਾਂ ਨੂੰ ਕੀਤਾ ਸਮਰਪਿਤ

ਚੰਡੀਗੜ੍ਹ, 16 ਅਕਤੂਬਰ 2023: ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੇ ਐਤਵਾਰ ਨੂੰ ਉਮੀਦ ਜਤਾਈ ਕਿ ਵਿਸ਼ਵ ਕੱਪ ‘ਚ ਇੰਗਲੈਂਡ ‘ਤੇ ਉਨ੍ਹਾਂ ਦੀ 69 ਦੌੜਾਂ ਦੀ ਸ਼ਾਨਦਾਰ ਜਿੱਤ ਉਨ੍ਹਾਂ ਦੇ ਦੇਸ਼ ਵਾਸੀਆਂ ਦੇ ਚਿਹਰਿਆਂ ‘ਤੇ ਮੁਸਕਰਾਹਟ ਲਿਆਵੇਗੀ ਅਤੇ ਭੂਚਾਲ ਤੋਂ ਬਾਅਦ ਉਨ੍ਹਾਂ ਦੇ ਦਰਦ ਨੂੰ ਦੂਰ ਕਰਨ ‘ਚ ਮੱਦਦ ਕਰੇਗੀ। ਅਫਗਾਨਿਸਤਾਨ ਨੇ ਐਤਵਾਰ ਨੂੰ ਇੱਥੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਹਰਾ ਕੇ ਵਿਸ਼ਵ ਕੱਪ ਇਤਿਹਾਸ ‘ਚ ਸਭ ਤੋਂ ਵੱਡਾ ਉਲਟਫੇਰ ਕੀਤਾ।

ਮੁਜੀਬ ਨੇ ‘ਪਲੇਅਰ ਆਫ ਦਿ ਮੈਚ’ ਦਾ ਐਵਾਰਡ ਅਫਗਾਨਿਸਤਾਨ ਨੂੰ ਸਮਰਪਿਤ ਕੀਤਾ

ਮੁਜੀਬ (Mujeeb) ਨੇ ਕਿਹਾ, ‘ਮੈਂ ਇਹ ਪੁਰਸਕਾਰ ਆਪਣੇ ਦੇਸ਼ ਦੇ ਉਨ੍ਹਾਂ ਲੋਕਾਂ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ ਜੋ ਭੂਚਾਲ ਨਾਲ ਪ੍ਰਭਾਵਿਤ ਹੋਏ ਹਨ। ਇਹ ਉਹ ਚੀਜ਼ ਹੈ ਜੋ ਅਸੀਂ ਇੱਕ ਟੀਮ ਦੇ ਰੂਪ ਵਿੱਚ ਕਰ ਸਕਦੇ ਹਾਂ ਅਤੇ ਮੈਂ ਇੱਕ ਖਿਡਾਰੀ ਦੇ ਰੂਪ ਵਿੱਚ ਕਰ ਸਕਦਾ ਹਾਂ। ਮੁਜੀਬ ਨੇ 51 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਨਾਲ ਹੀ 16 ਗੇਂਦਾਂ ‘ਤੇ 28 ਦੌੜਾਂ ਬਣਾਈਆਂ। ਮੁਜੀਬ ਨੇ ਕਿਹਾ- ਵਿਸ਼ਵ ਕੱਪ ਖੇਡਣਾ ਅਤੇ ਚੈਂਪੀਅਨ ਨੂੰ ਹਰਾਉਣਾ ਬਹੁਤ ਮਾਣ ਵਾਲਾ ਪਲ ਹੈ। ਇਹ ਪੂਰੀ ਟੀਮ ਲਈ ਵੱਡੀ ਉਪਲਬਧੀ ਹੈ ਅਤੇ ਅਸੀਂ ਇਸ ਤਰ੍ਹਾਂ ਦੇ ਮੌਕਿਆਂ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਇਹ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਸੀ।

ਮੈਚ ਤੋਂ ਬਾਅਦ ਰਾਸ਼ਿਦ ਨੇ ਕਿਹਾ, ‘ਇਹ ਸਾਡੇ ਲਈ ਵੱਡੀ ਜਿੱਤ ਹੈ। ਇਸ ਤਰ੍ਹਾਂ ਦੇ ਪ੍ਰਦਰਸ਼ਨ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਅਸੀਂ ਕਿਸੇ ਵੀ ਦਿਨ ਕਿਸੇ ਵੀ ਟੀਮ ਨੂੰ ਹਰਾ ਸਕਦੇ ਹਾਂ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 284 ਦੌੜਾਂ ਬਣਾਉਣ ਤੋਂ ਬਾਅਦ ਅਫਗਾਨਿਸਤਾਨ ਨੇ ਇੰਗਲੈਂਡ ਨੂੰ 215 ਦੌੜਾਂ ‘ਤੇ ਆਊਟ ਕਰ ਦਿੱਤਾ। ਮੈਚ ਤੋਂ ਬਾਅਦ ਰਾਸ਼ਿਦ ਖਾਨ ਨੇ ਕਿਹਾ, ”ਇਹ ਜਿੱਤ ਸਾਨੂੰ ਵਿਸ਼ਵ ਕੱਪ ਦੇ ਬਾਕੀ ਮੈਚਾਂ ਲਈ ਊਰਜਾ ਦੇਵੇਗੀ।

ਉਸ ਨੇ ਕਿਹਾ, ‘ਕ੍ਰਿਕਟ ਅਜਿਹੀ ਚੀਜ਼ ਹੈ ਜੋ ਅਫਗਾਨਿਸਤਾਨ ਦੇ ਲੋਕਾਂ ਨੂੰ ਖੁਸ਼ੀ ਦਿੰਦੀ ਹੈ। ਇੰਗਲੈਂਡ ਖਿਲਾਫ ਮੈਚ ਜਿੱਤਣਾ ਸਾਡੇ ਲਈ ਵੱਡੀ ਗੱਲ ਹੈ। ਪਿੱਛੇ ਜਿਹੇ ਸਾਡੇ ਘਰ ਭੁਚਾਲ ਆਇਆ। 3,000 ਤੋਂ ਵੱਧ ਨਾਗਰਿਕਾਂ ਦੀ ਜਾਨ ਚਲੀ ਗਈ। ਕਈ ਘਰ ਤਬਾਹ ਹੋ ਗਏ। ਇਸ ਲਈ ਇਹ ਜਿੱਤ ਉਨ੍ਹਾਂ ਦੇ ਚਿਹਰਿਆਂ ‘ਤੇ ਥੋੜੀ ਜਿਹੀ ਮੁਸਕਰਾਹਟ ਲਿਆਵੇਗੀ ਅਤੇ ਸ਼ਾਇਦ, ਉਹ ਉਨ੍ਹਾਂ ਮੁਸ਼ਕਲ ਦਿਨਾਂ ਨੂੰ ਥੋੜਾ ਭੁੱਲ ਸਕਦੇ ਹਨ।

ਅਫਗਾਨਿਸਤਾਨ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਹੈ, ਜਿਸ ਵਿੱਚ ਹਜ਼ਾਰਾਂ ਨਾਗਰਿਕ ਮਾਰੇ ਗਏ ਹਨ ਅਤੇ ਕਈ ਪਿੰਡ ਤਬਾਹ ਹੋ ਗਏ ਹਨ। ਦਰਅਸਲ, ਐਤਵਾਰ ਨੂੰ ਪੱਛਮੀ ਅਫ਼ਗਾਨਿਸਤਾਨ ਵਿੱਚ 6.3 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ। ਮੁਜੀਬ ਉਰ ਰਹਿਮਾਨ, ਜਿਸ ਨੂੰ ਉਸ ਦੇ ਹਰਫਨਮੌਲਾ ਪ੍ਰਦਰਸ਼ਨ ਲਈ ਪਲੇਅਰ ਆਫ ਦਾ ਮੈਚ ਚੁਣਿਆ ਗਿਆ, ਉਨ੍ਹਾਂ ਨੇ ਵੀ ਆਪਣਾ ਪੁਰਸਕਾਰ ਆਪਣੇ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ।

Scroll to Top