ਛੁੱਟੀ

Muharram 2025: ਮੁਹੱਰਮ ‘ਤੇ ਕਦੋਂ ਹੋਵੇਗੀ ਸਰਕਾਰੀ ਛੁੱਟੀ, 6 ਜਾਂ 7 ਜੁਲਾਈ ?

ਦੇਸ਼, 03ਜੁਲਾਈ 2025: 7th july public holiday india: ਜੁਲਾਈ ਦਾ ਮਹੀਨਾ ਬੱਚਿਆਂ ਲਈ ਸਭ ਤੋਂ ਖਾਸ ਹੁੰਦਾ ਹੈ, ਖਾਸ ਕਰਕੇ ਜਦੋਂ ਗਰਮੀਆਂ ਦੀਆਂ ਛੁੱਟੀਆਂ ਖਤਮ ਹੁੰਦੀਆਂ ਹਨ ਅਤੇ ਸਕੂਲ ਦੁਬਾਰਾ ਸ਼ੁਰੂ ਹੁੰਦੇ ਹਨ। ਜੁਲਾਈ 2025 ਵਿਦਿਆਰਥੀਆਂ ਲਈ ਸਕੂਲ, ਦੋਸਤਾਂ, ਨਵੀਆਂ ਕਿਤਾਬਾਂ ਅਤੇ ਨਵੀਂ ਕਲਾਸ ਦੀ ਪੜ੍ਹਾਈ ਦੇ ਨਾਲ ਬਹੁਤ ਮਸਤੀ ਲੈ ਕੇ ਆਇਆ ਹੈ।

ਜੁਲਾਈ ‘ਚ ਸਕੂਲ ਖੁੱਲ੍ਹਣ ਤੋਂ ਬਾਅਦ ਵਿਦਿਆਰਥੀਆਂ ਨੂੰ ਮੁਹੱਰਮ ਦੀ ਛੁੱਟੀ ਮਿਲਣ ਵਾਲੀ ਹੈ ਜੋ 7 ਜੁਲਾਈ ਯਾਨੀ ਸੋਮਵਾਰ ਨੂੰ ਹੋ ਸਕਦੀ ਹੈ। ਦੇਸ਼ ਭਰ ਦੇ ਕਈ ਸੂਬਿਆਂ ‘ਚ ਸਕੂਲ ਇਸ ਦਿਨ ਬੰਦ ਰਹਿਣਗੇ।

ਇਸਲਾਮੀ ਕੈਲੰਡਰ ਦਾ ਪਹਿਲਾ ਮਹੀਨਾ ਮੁਹੱਰਮ ਸ਼ੁੱਕਰਵਾਰ, 27 ਜੂਨ ਤੋਂ ਸ਼ੁਰੂ ਹੋ ਗਿਆ ਹੈ। ਹਿਜਰੀ ਕੈਲੰਡਰ ‘ਚ ਰਮਜ਼ਾਨ ਤੋਂ ਬਾਅਦ ਦੂਜਾ ਸਭ ਤੋਂ ਪਵਿੱਤਰ ਮਹੀਨਾ ਮੰਨਿਆ ਜਾਂਦਾ ਇਹ ਮਹੀਨਾ ਹਜ਼ਰਤ ਇਮਾਮ ਹੁਸੈਨ ਦੀ ਯਾਦ ‘ਚ ਮਨਾਇਆ ਜਾਂਦਾ ਹੈ |

ਕੁਝ ਲੋਕ ਕਹਿੰਦੇ ਹਨ ਕਿ ਇਹ 6 ਜੁਲਾਈ ਨੂੰ ਹੈ ਜਦੋਂ ਕਿ ਕੁਝ ਲੋਕ ਮੰਨਦੇ ਹਨ ਕਿ ਮੁਹੱਰਮ 7 ਜੁਲਾਈ ਨੂੰ ਮਨਾਇਆ ਜਾਵੇਗਾ। ਹਾਲਾਂਕਿ, ਗਜ਼ਟਿਡ ਛੁੱਟੀਆਂ ਦੀ ਸੂਚੀ ਦੇ ਮੁਤਾਬਕ ਮੁਹੱਰਮ ਦਾ ਸ਼ੁਭ ਦਿਨ 6 ਜੁਲਾਈ ਨੂੰ ਹੈ, ਇਸ ਲਈ ਇਸ ਦਿਨ ਹੀ ਸਾਰੇ ਸਰਕਾਰੀ ਅਤੇ ਨਿੱਜੀ ਖੇਤਰ ਦੇ ਬੈਂਕ ਅਤੇ ਦਫ਼ਤਰਾਂ ‘ਚ ਛੁੱਟੀ ਰਹੇਗੀ |

Read More: Punjab Holiday: ਪੰਜਾਬ ‘ਚ ਲਗਾਤਾਰ ਤਿੰਨ ਦਿਨ ਛੁੱਟੀਆਂ, ਬੱਚਿਆਂ ਨੂੰ ਲੱਗੀਆਂ ਮੌਜਾਂ

Scroll to Top