MS Dhoni

MS Dhoni: ਮਹਿੰਦਰ ਸਿੰਘ ਧੋਨੀ ਨੂੰ ICC ਨੇ ਹਾਲ ਆਫ਼ ਫੇਮ ‘ਚ ਕੀਤਾ ਸ਼ਾਮਲ

ਸਪੋਰਟਸ ਡੈਸਕ, 10 ਜੂਨ 2025: ICC Hall of Fame: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਨੂੰ ਹਾਲ ਆਫ਼ ਫੇਮ ‘ਚ ਸ਼ਾਮਲ ਕੀਤਾ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਹੈ।

ਐੱਮਐੱਸ ਧੋਨੀ ਇਹ ਸਨਮਾਨ ਪ੍ਰਾਪਤ ਕਰਨ ਵਾਲੇ 11ਵੇਂ ਭਾਰਤੀ ਖਿਡਾਰੀ ਬਣ ਗਏ ਹਨ। ਆਈ.ਸੀ.ਸੀ ਨੇ ਧੋਨੀ ਦੇ ਕਰੀਅਰ ਬਾਰੇ ਕਿਹਾ, “17,266 ਅੰਤਰਰਾਸ਼ਟਰੀ ਦੌੜਾਂ, 829 ਸਟੰਪ ਅਤੇ 538 ਮੈਚ, ਇਹ ਅੰਕੜੇ ਨਾ ਸਿਰਫ਼ ਧੋਨੀ ਦੀ ਪ੍ਰਤਿਭਾ ਦਾ ਸਬੂਤ ਹਨ, ਸਗੋਂ ਉਸਦੀ ਇਕਸਾਰਤਾ, ਤੰਦਰੁਸਤੀ ਅਤੇ ਲੰਬੇ ਕਰੀਅਰ ਦਾ ਵੀ ਸਬੂਤ ਹਨ।”

ਇਸ ਦੇ ਨਾਲ ਹੀ ਐੱਮਐੱਸ ਧੋਨੀ (MS Dhoni) ਨੇ ਇਸ ਸਨਮਾਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, “ICC ਹਾਲ ਆਫ਼ ਫੇਮ ‘ਚ ਨਾਮ ਆਉਣਾ ਇੱਕ ਬਹੁਤ ਵੱਡਾ ਸਨਮਾਨ ਹੈ। ਦੁਨੀਆ ਭਰ ਦੇ ਮਹਾਨ ਖਿਡਾਰੀਆਂ ਦੀ ਸੂਚੀ ‘ਚ ਆਪਣਾ ਨਾਮ ਦੇਖਣਾ ਮੇਰੇ ਲਈ ਮਾਣ ਦੀ ਗੱਲ ਹੈ। ਮੈਂ ਇਸ ਪਲ ਨੂੰ ਹਮੇਸ਼ਾ ਯਾਦ ਰੱਖਾਂਗਾ।”

ਆਈ.ਸੀ.ਸੀ ਨੇ ਹਾਲ ਆਫ਼ ਫੇਮ 2025 (ICC Hall of Fame) ਦੀ ਸੂਚੀ ‘ਚ ਕੁੱਲ 7 ਕ੍ਰਿਕਟ ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ। ਜਿਨ੍ਹਾਂ ‘ਚ 5 ਪੁਰਸ਼ ਅਤੇ 2 ਮਹਿਲਾ ਖਿਡਾਰੀ ਸ਼ਾਮਲ ਹਨ। ਪੁਰਸ਼ ਖਿਡਾਰੀਆਂ ‘ਚ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ, ਭਾਰਤ ਦੇ ਮਹਿੰਦਰ ਸਿੰਘ ਧੋਨੀ, ਆਸਟ੍ਰੇਲੀਆ ਦੇ ਮੈਥਿਊ ਹੇਡਨ, ਦੱਖਣੀ ਅਫਰੀਕਾ ਦੇ ਗ੍ਰੀਮ ਸਮਿਥ ਅਤੇ ਨਿਊਜ਼ੀਲੈਂਡ ਦੇ ਡੈਨੀਅਲ ਵਿਟੋਰੀ ਸ਼ਾਮਲ ਹਨ।

ਮਹਿਲਾ ਕ੍ਰਿਕਟਰਾਂ ਵਿੱਚ, ਪਾਕਿਸਤਾਨ ਦੀ ਸਨਾ ਮੀਰ ਅਤੇ ਇੰਗਲੈਂਡ ਦੀ ਸਾਰਾਹ ਟੇਲਰ ਨੂੰ ਇਹ ਸਨਮਾਨ ਮਿਲਿਆ ਹੈ। ਧੋਨੀ ਹੁਣ ਤੱਕ ਇਕਲੌਤਾ ਭਾਰਤੀ ਕਪਤਾਨ ਹੈ, ਜਿਨ੍ਹਾਂ ਨੇ ਭਾਰਤ ਲਈ ਤਿੰਨੋਂ ਆਈਸੀਸੀ ਟਰਾਫੀਆਂ ਜਿੱਤੀਆਂ ਹਨ – 2007 ਟੀ-20 ਵਿਸ਼ਵ ਕੱਪ, 2011 ਵਨਡੇ ਵਿਸ਼ਵ ਕੱਪ ਅਤੇ 2013 ਚੈਂਪੀਅਨਜ਼ ਟਰਾਫੀ। ਧੋਨੀ ਦੀ ਅਗਵਾਈ ‘ਚ ਭਾਰਤ ਟੈਸਟ ‘ਚ ਨੰਬਰ-1 ਟੀਮ ਵੀ ਬਣਿਆ। ਹਾਲਾਂਕਿ ਉਨ੍ਹਾਂ 15 ਅਗਸਤ 2020 ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ, ਪਰ ਉਹ ਅਜੇ ਵੀ ਆਈਪੀਐਲ ‘ਚ ਖੇਡ ਰਿਹਾ ਹੈ।

Read More: CSK ਬਨਾਮ LSG: ਲਖਨਊ ਖ਼ਿਲਾਫ ਐਮਐਸ ਧੋਨੀ ਦੀ ਤੂਫ਼ਾਨੀ ਬੱਲੇਬਾਜ਼ੀ, ਚੇਨਈ ਦੀ ਦੂਜੀ ਜਿੱਤ

Scroll to Top