MS Dhoni

ਐਮਐਸ ਧੋਨੀ IPL ‘ਚ 5000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਵਿਕਟਕੀਪਰ ਬੱਲੇਬਾਜ਼ ਬਣੇ

ਚੰਡੀਗੜ, 20 ਅਪ੍ਰੈਲ 2024: ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਕਪਤਾਨ ਐਮਐਸ ਧੋਨੀ (MS Dhoni) ਨੇ ਸ਼ੁੱਕਰਵਾਰ ਨੂੰ ਆਈਪੀਐਲ 2024 ਦੇ 34ਵੇਂ ਮੈਚ ਵਿੱਚ 28 ਦੌੜਾਂ ਦੀ ਹਮਲਾਵਰ ਨਾਬਾਦ ਪਾਰੀ ਖੇਡ ਕੇ ਇਤਿਹਾਸ ਰਚ ਦਿੱਤਾ। 42 ਸਾਲ ਦੇ ਐਮਐਸ ਧੋਨੀ ਨੇ ਲਖਨਊ ਦੇ ਏਕਾਨਾ ਸਟੇਡੀਅਮ ‘ਚ ਸਿਰਫ 9 ਗੇਂਦਾਂ ‘ਤੇ ਤਿੰਨ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ ਨਾਬਾਦ 28 ਦੌੜਾਂ ਬਣਾਈਆਂ।

ਐਮਐਸ ਧੋਨੀ (MS Dhoni) ਆਈਪੀਐਲ ਵਿੱਚ 5000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ। ਐਮਐਸ ਧੋਨੀ ਦੀ ਪਾਰੀ ਦੇ ਦਮ ‘ਤੇ ਚੇਨਈ ਨੇ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 176 ਦੌੜਾਂ ਬਣਾਈਆਂ। ਹਾਲਾਂਕਿ, ਐਮਐਸ ਧੋਨੀ ਦੀ ਪਾਰੀ ਸੀਐਸਕੇ ਲਈ ਕਾਫ਼ੀ ਨਹੀਂ ਸੀ ਕਿਉਂਕਿ ਲਖਨਊ ਸੁਪਰਜਾਇੰਟਸ ਨੇ 19 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।

ਮਹਿੰਦਰ ਸਿੰਘ ਧੋਨੀ ਨੇ 28 ਦੌੜਾਂ ਦੀ ਆਪਣੀ ਨਾਬਾਦ ਪਾਰੀ ਦੌਰਾਨ ਇੱਕ ਹੋਰ ਉਪਲਬਧੀ ਹਾਸਲ ਕੀਤੀ। ਉਹ ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਧੋਨੀ ਨੇ 257 ਮੈਚਾਂ ‘ਚ 5169 ਦੌੜਾਂ ਬਣਾਈਆਂ। ਉਨ੍ਹਾਂ ਨੇ ਏਬੀ ਡਿਵਿਲੀਅਰਸ (5162) ਨੂੰ ਪਿੱਛੇ ਛੱਡ ਦਿੱਤਾ। ਸੀਐਸਕੇ ਤੋਂ ਇਲਾਵਾ, ਧੋਨੀ ਨੇ 2016 ਅਤੇ 2017 ਸੀਜ਼ਨ ਵਿੱਚ 30 ਮੈਚਾਂ ਵਿੱਚ ਹੋਰ ਟੀਮਾਂ ਦੀ ਨੁਮਾਇੰਦਗੀ ਕੀਤੀ।

ਐੱਮ.ਐੱਸ.ਧੋਨੀ IPL ‘ਚ ਪਹਿਲੇ ਅਜਿਹੇ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੇ 40 ਸਾਲ ਦੀ ਉਮਰ ਤੋਂ ਬਾਅਦ ਆਈਪੀਐਲ ‘ਚ 500 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। 40 ਸਾਲ ਦੀ ਉਮਰ ਤੋਂ ਬਾਅਦ ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਇਸ ਤੋਂ ਪਹਿਲਾਂ ਕ੍ਰਿਸ ਗੇਲ ਦੇ ਨਾਮ ਸੀ, ਜਿਸ ਨੇ 481 ਦੌੜਾਂ ਬਣਾਈਆਂ ਸਨ।

Scroll to Top