ਐਮਐਸ ਧੋਨੀ

Captain Cool: ਐਮਐਸ ਧੋਨੀ ਨੇ ‘ਕੈਪਟਨ ਕੂਲ’ ਟ੍ਰੇਡਮਾਰਕ ਲਈ ਕੀਤਾ ਅਪਲਾਈ

ਦੇਸ਼, 30 ਜੂਨ 2025: ਸਾਬਕਾ ਭਾਰਤੀ ਕਪਤਾਨ ਐਮਐਸ ਧੋਨੀ (MS Dhoni) ਨੇ ‘ਕੈਪਟਨ ਕੂਲ’ (Captain Cool) ਟ੍ਰੇਡਮਾਰਕ ਲਈ ਅਰਜ਼ੀ ਦਿੱਤੀ ਹੈ। ਜੇਕਰ ਉਨ੍ਹਾਂ ਨੂੰ ਇਸ ਸ਼ਬਦ ਦੇ ਟ੍ਰੇਡਮਾਰਕ ਅਧਿਕਾਰ ਮਿਲ ਜਾਂਦੇ ਹਨ, ਤਾਂ ਕੋਈ ਵੀ ਵਿਅਕਤੀ ਜਾਂ ਸੰਗਠਨ ਕੈਪਟਨ ਕੂਲ ਸ਼ਬਦ ਦੀ ਵਰਤੋਂ ਨਹੀਂ ਕਰ ਸਕੇਗਾ।

ਮਹਿੰਦਰ ਸਿੰਘ ਧੋਨੀ ਨੇ 5 ਜੂਨ ਨੂੰ ਟ੍ਰੇਡਮਾਰਕ ਰਜਿਸਟਰੀ ਪੋਰਟਲ ਰਾਹੀਂ ਇੱਕ ਔਨਲਾਈਨ ਅਰਜ਼ੀ ਜਮ੍ਹਾਂ ਕਰਵਾਈ। ਉਹ ਕੋਚਿੰਗ ਅਤੇ ਸਿਖਲਾਈ ਕੇਂਦਰਾਂ ਲਈ ‘ਕੈਪਟਨ ਕੂਲ’ ਦੀ ਵਰਤੋਂ ਕਰਨ ਦੇ ਵਿਸ਼ੇਸ਼ ਅਧਿਕਾਰ ਚਾਹੁੰਦਾ ਹੈ।

ਸਾਬਕਾ ਭਾਰਤੀ ਕਪਤਾਨ ਦੀ ਅਰਜ਼ੀ ਨੂੰ ਸ਼ੁਰੂ ‘ਚ ਟ੍ਰੇਡ ਮਾਰਕ ਐਕਟ ਦੀ ਧਾਰਾ 11 (1) ਦੇ ਤਹਿਤ ਇੱਕ ਰੁਕਾਵਟ ਦਾ ਸਾਹਮਣਾ ਕਰਨਾ ਪਿਆ। ਦਰਅਸਲ, ਇਸ ਨਾਮ ਨਾਲ ਇੱਕ ਟ੍ਰੇਡਮਾਰਕ ਪਹਿਲਾਂ ਹੀ ਰਜਿਸਟਰਡ ਸੀ। ਅਜਿਹੀ ਸਥਿਤੀ ‘ਚ ਲੋਕ ਨਵੇਂ ਟ੍ਰੇਡਮਾਰਕ ਨਾਲ ਉਲਝਣ ‘ਚ ਪੈ ਸਕਦੇ ਹਨ। ਐਮਐਸ ਧੋਨੀ (MS Dhoni) ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ‘ਕੈਪਟਨ ਕੂਲ’ ਨਾਮ ਪਿਛਲੇ ਕਈ ਸਾਲਾਂ ਤੋਂ ਧੋਨੀ ਨਾਲ ਜੁੜਿਆ ਹੋਇਆ ਹੈ। ਇਸਨੂੰ ਜਨਤਾ, ਮੀਡੀਆ ਅਤੇ ਪ੍ਰਸ਼ੰਸਕਾਂ ਨੇ ਵੱਡੇ ਪੱਧਰ ‘ਤੇ ਅਪਣਾਇਆ ਹੈ।

ਧੋਨੀ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਮੀਡੀਆ ਦੁਆਰਾ ਕੈਪਟਨ ਕੂਲ (Captain Cool) ਦਾ ਟੈਗ ਦਿੱਤਾ ਗਿਆ ਸੀ। ਉਹ ਆਪਣੀ ਕਪਤਾਨੀ ਦੌਰਾਨ ਮੈਦਾਨ ‘ਤੇ ਬਹੁਤ ਸ਼ਾਂਤ ਦਿਖਾਈ ਦਿੰਦੇ ਸਨ। ਮੈਚ ਦੀ ਸਥਿਤੀ ਕਿੰਨੀ ਵੀ ਮੁਸ਼ਕਿਲ ਹੋਵੇ, ਧੋਨੀ ਮੈਚ ਦੌਰਾਨ ਫੈਸਲੇ ਠੰਡੇ ਦਿਮਾਗ ਨਾਲ ਲੈਂਦੇ ਸਨ। ਇਹੀ ਕਾਰਨ ਸੀ ਕਿ ਉਹ ਕੈਪਟਨ ਕੂਲ ਵਜੋਂ ਜਾਣੇ ਜਾਂਦੇ ਸਨ।

Read More: MS Dhoni: ਮਹਿੰਦਰ ਸਿੰਘ ਧੋਨੀ ਨੂੰ ICC ਨੇ ਹਾਲ ਆਫ਼ ਫੇਮ ‘ਚ ਕੀਤਾ ਸ਼ਾਮਲ

Scroll to Top