MP Satnam Singh Sandhu

MP ਸਤਨਾਮ ਸਿੰਘ ਸੰਧੂ ਨੇ ਚੰਡੀਗੜ੍ਹ ਦੇ ਕ੍ਰਾਈਸਟ ਚਰਚ-ਸੀਐਨਆਈ ਵਿਖੇ ਈਸਾਈ ਭਾਈਚਾਰੇ ਦੇ ਨਾਲ ਮਨਾਇਆ ਈਸਟਰ ਦਾ ਤਿਓਹਾਰ

ਚੰਡੀਗੜ੍ਹ, 06 ਅਪ੍ਰੈਲ, 2026: ਚੰਡੀਗੜ੍ਹ ਦੇ ਸੈਕਟਰ-18 ਦੇ ਕ੍ਰਾਈਸਟ ਚਰਚ-ਸੀਐਨਆਈ ਵਿਖੇ ਈਸਟਰ ਮੌਕੇ ਈਸਾਈ ਭਾਈਚਾਰੇ ਦੇ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ। ਈਸਟਰ ਦੇ ਇਸ ਜਸ਼ਨ ਵਿੱਚ ਮੈਂਬਰ ਪਾਰਲੀਮੈਂਟ (ਰਾਜ ਸਭਾ) ਅਤੇ ਭਾਰਤੀ ਘੱਟ ਗਿਣਤੀ ਫ਼ੈਡਰੇਸ਼ਨ (ਆਈਐਮਐਫ਼) ਦੇ ਕਨਵੀਨਰ ਸਤਨਾਮ ਸਿੰਘ ਸੰਧੂ ਦੀ ਅਗਵਾਈ ਵਾਲਾ ਇੱਕ ਵਫ਼ਦ ਸ਼ਾਮਲ ਹੋਇਆ।

ਪ੍ਰਭੂ ਯਿਸੂ ਮਸੀਹ ਦੇ ਸੂਲੀ ਚੜ੍ਹਨ ਤੋਂ ਬਾਅਦ ਫ਼ਿਰ ਜ਼ਿੰਦਾ ਹੋਣ ਦੀ ਖ਼ੁਸ਼ੀ ਵਿੱਚ ਮਨਾਏ ਜਾਣ ਵਾਲੇ ਇਸ ਪਵਿੱਤਰ ਤਿਓਹਾਰ ‘ਤੇ ਆਈਐਮਐਫ਼ ਦੇ ਵਫ਼ਦ ਨੇ ਸ਼ਾਂਤੀ, ਏਕਤਾ ਅਤੇ ਫ਼ਿਰਕੂ ਸਾਂਝ ਦਾ ਸੰਦੇਸ਼ ਦਿੱਤਾ ਅਤੇ ਸਾਂਝੀਆਂ ਪ੍ਰਾਰਥਨਾਵਾਂ ਵਿੱਚ ਹਿੱਸਾ ਲੈਂਦਿਆਂ ਦੇਸ਼ ਦੀ ਅਖੰਡਤਾ ਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ।

ਦੱਸਣਯੋਗ ਹੈ ਕਿ ਕਰਾਈਸਟ ਚਰਚ ਸੀਐਨਆਈ ਦੇ ਪ੍ਰੈਸਬਿਟਰ ਇੰਚਾਰਜ, ਰੈਵਰੈਂਡ ਰਾਜਨ ਸ਼ਾਰਦਾ ਦੀ ਅਗਵਾਈ ਵਿੱਚ ਹੋਈਆਂ ਖਾਸ ਪ੍ਰਾਰਥਨਾਵਾਂ ਅਤੇ ਪਵਿੱਤਰ ਮਾਸ ਵਿੱਚ ਵੱਡੀ ਗਿਣਤੀ ਵਿੱਚ ਕਲੀਸੀਆ (ਸੰਗਤ) ਦੇ ਮੈਂਬਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਗਾਇਕ, ਅਧਿਆਪਕ, ਵਕੀਲ, ਕਾਰੋਬਾਰੀ, ਉੱਚ-ਅਧਿਕਾਰੀਆਂ ਤੋਂ ਇਲਾਵਾ ਪਰਿਵਾਰਾਂ, ਨੌਜਵਾਨਾਂ ਅਤੇ ਬੱਚਿਆਂ ਸਮੇਤ ਸਮਾਜ ਦੇ ਹਰ ਵਰਗ ਦੇ ਲੋਕ ਸ਼ਾਮਲ ਸਨ। ਈਸਟਰ ਦੇ ਜਸ਼ਨ ਵਿੱਚ ਪੁਨਰ-ਉਥਾਨ (ਯਿਸੂ ਮਸੀਹ ਦੇ ਮੌਤ ਤੋਂ ਬਾਅਦ ਜੀ ਉੱਠਣ) ਦੀ ਖੁਸ਼ੀ ਮਨਾਉਣ ਵਾਲੇ ਈਸਟਰ ਦੇ ਖਾਸ ਕੈਰੋਲ (ਧਾਰਮਿਕ ਗੀਤ) ਵੀ ਸ਼ਾਮਲ ਸਨ।

ਈਸਾਈ ਭਾਈਚਾਰੇ ਨੂੰ ਈਸਟਰ ਦੀਆਂ ਨਿੱਘੀਆਂ ਮੁਬਾਰਕਾਂ ਦਿੰਦਿਆਂ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਕਿਹਾ, “ਈਸਟਰ ਦਾ ਇਹ ਖ਼ੁਸ਼ੀਆਂ ਭਰਿਆ ਤਿਓਹਾਰ ਇੱਕ ਬਿਹਤਰ ਭਵਿੱਖ ਲਈ ਨਵੀਆਂ ਉਮੀਦਾਂ ਦਾ ਪ੍ਰਤੀਕ ਹੈ। ਪ੍ਰਭੂ ਯਿਸੂ ਮਸੀਹ ਦੇ ਪੁਨਰ-ਉੱਥਾਨ ਦਾ ਸਦੀਵੀ ਮਹੱਤਵ ਸਾਨੂੰ ਸਿਖਾਉਂਦਾ ਹੈ ਕਿ ਰਹਿਮ ਦਿਲੀ ਨਫ਼ਰਤ ਨਾਲੋਂ ਕਿਤੇ ਵੱਧ ਸ਼ਕਤੀਸ਼ਾਲੀ ਹੈ ਅਤੇ ਸੱਚ ਦੀ ਹਮੇਸ਼ਾ ਬੁਰਾਈ ‘ਤੇ ਜਿੱਤ ਹੁੰਦੀ ਹੈ। ਜਿਵੇਂ ਕਿ ਅਸੀਂ ਈਸਟਰ ਸੰਡੇ ਮਨਾ ਰਹੇ ਹਾਂ, ਇਹ ਦਿਨ ਸਮਾਜ ਵਿੱਚ ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ।

ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਮਨੁੱਖਤਾ ਲਈ ਇੱਕ ਮਾਰਗ ਦਰਸ਼ਕ ਹਨ, ਜੋ ਸਮੁੱਚੀ ਮਨੁੱਖਤਾ ਨੂੰ ਪਿਆਰ ਅਤੇ ਕੁਰਬਾਨੀ ਦੀ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ। ਇਸ ਪਵਿੱਤਰ ਮੌਕੇ ‘ਤੇ ਆਓ ਅਸੀਂ ਇੱਕ ਅਜਿਹਾ ਸੰਸਾਰ ਸਿਰਜਣ ਦਾ ਅਹਿਦ ਲਈਏ ਜੋ ਨਿਆਂਪੂਰਨ, ਦਇਆਵਾਨ ਅਤੇ ਖ਼ੁਸ਼ਹਾਲ ਹੋਵੇ। ਉਮੀਦ ਹੈ ਕਿ ਖ਼ੁਸ਼ੀ ਅਤੇ ਉਮੀਦ ਦਾ ਇਹ ਤਿਓਹਾਰ ਸਾਰਿਆਂ ਲਈ ਸ਼ਾਂਤੀ, ਸਦਭਾਵਨਾ ਅਤੇ ਖ਼ੁਸ਼ਹਾਲੀ ਲੈਕੇ ਆਵੇਗਾ।”

ਚਰਚ ਵਿਖੇ ਈਸਟਰ ਦਾ ਤਿਓਹਾਰ ਆਪਸੀ ਸਾਂਝ ਅਤੇ ਮਿਲਵਰਤਣ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਦਰਮਿਆਨ ਔਰਤਾਂ ਅਤੇ ਬੱਚਿਆਂ ਸਣੇ ਸਮੂਹ ਈਸਾਈ ਭਾਈਚਾਰੇ ਨੇ ਇੱਕ ਦੂਜੇ ਨੂੰ ਤੋਹਫ਼ੇ ਅਤੇ ਕੇਕ ਵੰਡ ਕੇ ਇੱਕ ਦੂਜੇ ਨੂੰ ਮੁਬਾਰਕਬਾਦ ਦਿੱਤੀ।

ਇਸ ਮੌਕੇ ‘ਤੇ ਕਰਾਈਸਟ ਚਰਚ ਸੀ.ਐਨ.ਆਈ. ਦੇ ਪ੍ਰੈਸਬਿਟਰ ਇੰਚਾਰਜ, ਰੈਵਰੈਂਡ ਰਾਜਨ ਸ਼ਾਰਦਾ ਨੇ ਕਿਹਾ, “2014 ਤੋਂ, ਭਾਰਤ ਨੂੰ ਇੱਕ ਅਜਿਹੀ ਲੀਡਰਸ਼ਿਪ ਮਿਲੀ ਹੈ ਜੋ ਦੇਸ਼ ਵਿੱਚ ਹਰ ਇੱਕ ਦਾ ਵਿਕਾਸ ਯਕੀਨੀ ਬਣਾ ਰਹੀ ਹੈ। ਇਸ ਅਗਵਾਈ ਨੇ ਪਿਛਲੇ 11 ਸਾਲਾਂ ਵਿੱਚ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਦ੍ਰਿਸ਼ਟੀਕੋਣ ਨੂੰ ਸਹੀ ਮਾਇਨਿਆਂ ‘ਚ ਲਾਗੂ ਕੀਤਾ ਹੈ। ਇਹ ਇਸੇ ਅਗਵਾਈ ਦੀ ਬਦੌਲਤ ਹੈ ਕਿ ਭਾਰਤ ਦੁਨੀਆ ਵਿੱਚ ਇੱਕ ਮਜ਼ਬੂਤ ਰਾਸ਼ਟਰ ਵਜੋਂ ਉੱਭਰਿਆ ਹੈ। ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ, ਭਾਰਤ ਇਸੇ ਰਫ਼ਤਾਰ ਨਾਲ ਵਿਕਾਸ ਅਤੇ ਤਰੱਕੀ ਕਰਦਾ ਰਹੇਗਾ ਅਤੇ ਜਲਦੀ ਹੀ ਦੁਨੀਆ ਦੀ ਇੱਕ ਆਰਥਿਕ ਮਹਾਸ਼ਕਤੀ ਬਣ ਜਾਵੇਗਾ।

ਇਸ ਮੌਕੇ ‘ਤੇ ਈਸਾਈ ਭਾਈਚਾਰੇ ਦੇ ਮੈਂਬਰਾਂ ਨੇ ਕਿਹਾ ਕਿ ਭਾਰਤ ਹਮੇਸ਼ਾ ਸ਼ਾਂਤੀ ਦਾ ਪੈਰੋਕਾਰ ਰਿਹਾ ਹੈ ਅਤੇ ਅਸੀਂ ਹਮੇਸ਼ਾਂ ਆਪਸੀ ਸਦਭਾਵਨਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਹਮੇਸ਼ਾ ਗੱਲਬਾਤ ਅਤੇ ਕੂਟਨੀਤੀ ਰਾਹੀਂ ਵਿਵਾਦਾਂ ਨੂੰ ਹੱਲ ਕਰਨ ਦੇ ਪੱਖ ਵਿੱਚ ਰਹੇ ਹਨ।

ਈਸਾਈ ਭਾਈਚਾਰੇ ਦੇ ਮੈਂਬਰਾਂ ਨੇ ਅੱਗੇ ਕਿਹਾ ਕਿ ਟਕਰਾਵਾਂ ਕਾਰਨ ਲਗਾਤਾਰ ਵੰਡੀ ਜਾ ਰਹੀ ਇਸ ਦੁਨੀਆ ‘ਚ ਯਿਸੂ ਮਸੀਹ ਦੀਆਂ ਦਇਆ ਅਤੇ ਸ਼ਾਂਤੀਪੂਰਨ ਸੁਲਾਹ-ਸਫ਼ਾਈ ‘ਤੇ ਅਧਾਰਿਤ ਸਿੱਖਿਆਵਾਂ, ਭਾਰਤ ਦੀ ਵਿਸ਼ਵ ਪੱਧਰੀ ਪਹੁੰਚ ‘ਚ ਇੱਕ ਸਾਰਥਕ ਪ੍ਰਗਟਾਵਾ ਲੱਭਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਮਨੁੱਖਤਾ ਦੇ ਉੱਜਵਲ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਹਮੇਸ਼ਾ ਵਿਸ਼ਵ ਸ਼ਾਂਤੀ ਦੀ ਅਹਿਮ ਮਹੱਤਤਾ ‘ਤੇ ਜ਼ੋਰ ਦਿੱਤਾ ਹੈ।

Read More: ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਕੇਂਦਰ ਸਰਕਾਰ ਦੀ ‘ਪੀਐਮ ਸੇਤੂ’ ਸਕੀਮ ਦੀ ਸ਼ਲਾਘਾ

ਵਿਦੇਸ਼

Scroll to Top