ਬਲਬੀਰ ਸਿੰਘ ਸੀਚੇਵਾਲ

MP ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਹੜ੍ਹ ਪ੍ਰਭਾਵਿਤ ਜ਼ਮੀਨਾਂ ਦਾ ਦੌਰਾ

ਚੰਡੀਗੜ੍ਹ, 21 ਨਵੰਬਰ 2025: ‘ਆਪ’ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹੜ੍ਹ ਪ੍ਰਭਾਵਿਤ ਜ਼ਮੀਨਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਮਿਲ ਕੇ ਖੇਤਾਂ ਨੂੰ ਵਾਹੀਯੋਗ ਬਣਾਉਣ ਦਾ ਕੰਮ ਸ਼ੁਰੂ ਕੀਤਾ। ਸੀਚੇਵਾਲ ਦੀ ਟੀਮ ਟਰੈਕਟਰਾਂ ਨਾਲ ਖੇਤਾਂ ‘ਚ ਪਹੁੰਚੀ ਅਤੇ ਕਿਸਾਨਾਂ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ‘ਚ ਮੱਦਦ ਕੀਤੀ।

ਜਿਕਰਯੋਗ ਹੈ ਕਿ ਹੜ੍ਹਾਂ ਤੋਂ ਬਾਅਦ ਕਈ ਖੇਤਾਂ ‘ਚ ਮਿੱਟੀ ਅਤੇ ਰੇਤ ਇਕੱਠੀ ਹੋ ਗਈ ਹੈ, ਜਿਸ ਨਾਲ ਖੇਤੀ ਮੁਸ਼ਕਿਲ ਹੋ ਗਈ ਹੈ। ਇਸ ਸਮੱਸਿਆ ਦੇ ਲਈ ਪੰਜਾਬ ਸਰਕਾਰ ਨੇ ਇੱਕ “ਜਿਸਦਾ ਖੇਤ, ਉਸਦੀ ਰੇਤ।” ਇਸ ਯੋਜਨਾ ਤਹਿਤ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ‘ਚ ਜਮ੍ਹਾ ਹੋਈ ਰੇਤ ‘ਤੇ ਮਾਲਕੀ ਅਧਿਕਾਰ ਦਿੱਤੇ ਜਾ ਰਹੇ ਹਨ |

‘ਆਪ’ ਸਰਕਾਰ ਮੁਤਾਬਕ ਸਰਕਾਰ ਨੇ ਕਿਸਾਨਾਂ ਦੇ ਖੇਤਾਂ ‘ਚੋਂ ਰੇਤ ਕੱਢਣ ਲਈ ਵਿਸ਼ੇਸ਼ ਮਸ਼ੀਨਰੀ ਅਤੇ ਸਰੋਤ ਪ੍ਰਦਾਨ ਕੀਤੇ ਹਨ। ਕਿਸਾਨਾਂ ਨੂੰ ਤਕਨੀਕੀ ਸਲਾਹ ਅਤੇ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਜੋ ਉਹ ਅਗਲੀ ਫਸਲ ਦੀ ਤਿਆਰੀ ਕਰ ਸਕਣ।

ਕਿਸਾਨ ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਹੈ ਕਿ ਪਹਿਲਾਂ ਹੜ੍ਹਾਂ ਤੋਂ ਬਾਅਦ ਉਹ ਇਕੱਲੇ ਪੈ ਏ ਸਨ, ਪਰ ਹੁਣ ਸੰਸਦ ਮੈਂਬਰ ਖੁਦ ਉਨ੍ਹਾਂ ਦੇ ਖੇਤਾਂ ‘ਚ ਆਉਂਦੇ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਹਨ ਅਤੇ ਤੁਰੰਤ ਹੱਲ ਪ੍ਰਦਾਨ ਕਰਦੇ ਹਨ।

Read More: ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਬੁੱਢਾ ਦਰਿਆ ਦੀ ਸਫਾਈ ਨੂੰ ਲੈ ਕੇ ਅਧਿਕਾਰੀਆਂ ਨੂੰ ਕੀਤੇ ਸਵਾਲ

Scroll to Top