Sant Balbir Singh Seechewal

MP ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਸਦ ‘ਚ ਪੰਜਾਬ ਦੇ ਮੁੱਦੇ ਚੁੱਕੇ, ਫਲਾਈਓਵਰ ਤੇ ਅੰਡਰ ਬ੍ਰਿਜ ਬਣਾਉਣ ਦੀ ਕੀਤੀ ਮੰਗ

ਚੰਡੀਗੜ੍ਹ, 01 ਅਗਸਤ 2024: ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਨੇ ਸੰਸਦ ਦੇ ਮਾਨਸੂਨ ਇਜਲਾਸ ਦੌਰਾਨ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਸਮੇਤ ਕਈ ਮੁੱਦੇ ਉਠਾਏ। ਉੱਥੇ ਹੀ ਪੰਜਾਬ ਦੀਆਂ ਲੋੜਾਂ ਨੂੰ ਵੀ ਪਾਰਲੀਮੈਂਟ ‘ਚ ਜ਼ੋਰਦਾਰ ਢੰਗ ਨਾਲ ਰੱਖਿਆ ਹੈ। ਵੱਖ-ਵੱਖ ਮੰਤਰਾਲਿਆਂ ਨੂੰ ਹੁਣ ਤੱਕ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਉਠਾਏ ਗਏ ਕਰੀਬ 14 ਸਵਾਲਾਂ ਦੇ ਜਵਾਬ ਮਿਲ ਚੁੱਕੇ ਹਨ।

ਸੰਸਦ ‘ਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਤੌਰ ’ਤੇ ਸੁਭਾਨਪੁਰ-ਕਰਤਾਰਪੁਰ ਰੇਲਵੇ ਕਰਾਸਿੰਗ ’ਤੇ ਅੰਡਰ ਬ੍ਰਿਜ ਅਤੇ ਫਲਾਈਓਵਰ ਬਣਾਉਣ ਦੀ ਮੰਗ ਕੀਤੀ ਹੈ । ਇਸਦੇ ਨਾਲ ਹੀ ਉਨ੍ਹਾਂ ਨੇ ਵਰਲਡ ਫੰਡ ਨੇਚਰ ਫੰਡ ਦੀ ਰਿਪੋਰਟ ਮੁਤਾਬਕ 2050 ਤੱਕ 30 ਸ਼ਹਿਰਾਂ ‘ਚ ਪੀਣ ਦਾ ਸੰਕਟ ਪੈਦਾ ਹੋਵੇਗਾ। ਉਨ੍ਹਾਂ ਨੇ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੀ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਬਾਰੇ ਸਵਾਲ ਪੁੱਛੇ । ਇਸ ਰਿਪੋਰਟ ‘ਚ ਸ਼ਾਮਲ ਬੇਂਗਲੁਰੂ ‘ਚ ਪਾਣੀ ਦਾ ਸੰਕਟ ਉਦੋਂ ਸਾਫ ਦੇਖਿਆ ਗਿਆ, ਜਦੋਂ ਪਾਣੀ ਦੀ ਕਮੀ ਕਾਰਨ ਸਿੱਖਿਆ ਸੰਸਥਾਵਾਂ ਨੂੰ ਬੰਦ ਕਰਨਾ ਪਿਆ। ਉਨ੍ਹਾਂ ਨੇ ਆਪਣੇ ਹਰ ਸਵਾਲ ਰਾਹੀਂ ਲੋਕ ਹਿੱਤ ਦੇ ਮੁੱਦਿਆਂ, ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਅਤੇ ਵਾਤਾਵਰਨ ਨੂੰ ਬਚਾਉਣ ਸਬੰਧੀ ਸਵਾਲ ਪੁੱਛੇ ਹਨ।

Scroll to Top