ਚੰਡੀਗੜ੍ਹ, 20 ਜਨਵਰੀ 2024: ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ (Ravneet Singh Bittu) ਦੇ ਗੰਨਮੈਨ ਦੀ ਗੋਲੀ ਗੋਲੀ ਵੱਜਣ ਨਾਲ ਸ਼ੱਕੀ ਹਲਾਤ ‘ਚ ਮੌਤ ਹੋ ਗਈ ਹੈ | ਇਹ ਸੀਆਈਐਸਐਫ ਜਵਾਨ ਲੁਧਿਆਣਾ ਦੇ ਰੋਜ਼ ਗਾਰਡਨ ਨੇੜੇ ਰਵਨੀਤ ਬਿੱਟੂ ਦੀ ਸਰਕਾਰੀ ਰਿਹਾਇਸ ਵਿੱਚ ਤਾਇਨਾਤ ਸੀ। ਦੇਰ ਰਾਤ ਪਿਸਤੌਲ ਵਿੱਚੋਂ ਚੱਲੀ ਗੋਲੀ ਉਸ ਦੀ ਗਰਦਨ ਵਿੱਚ ਵੱਜੀ ਅਤੇ ਸਿਰ ਵਿੱਚੋਂ ਦੀ ਲੰਘ ਗਈ। ਬਿੱਟੂ ਉਸ ਸਮੇਂ ਘਰ ਨਹੀਂ ਸੀ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ (32) ਵਾਸੀ ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ।
ਫਰਵਰੀ 23, 2025 12:19 ਬਾਃ ਦੁਃ