Rahul Gandhi

MP ਰਾਹੁਲ ਗਾਂਧੀ ਨੇ ਕੇਂਦਰ ਕੋਲ ਵਾਇਨਾਡ ਦੇ ਪੀੜਤ ਲਈ ਮੁਆਵਜ਼ੇ ‘ਚ ਵਾਧਾ ਕਰਨ ਦੀ ਕੀਤੀ ਮੰਗ

ਚੰਡੀਗੜ੍ਹ, 07 ਅਗਸਤ 2024: ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ (Rahul Gandhi) ਨੇ ਵਾਇਨਾਡ ‘ਚ ਜ਼ਮੀਨ ਖਿਸਕਣ ਦਾ ਮੁੱਦਾ ਚੁੱਕਿਆ ਸੀ | ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਨੂੰ ਰਾਸ਼ਟਰੀ ਆਫ਼ਤ ਘੋਸ਼ਿਤ ਕੀਤਾ ਜਾਵੇ | ਇਸਦੇ ਨਾਲ ਪੀੜਤ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ‘ਚ ਵਾਧਾ ਕੀਤਾ ਜਾਵੇ ਅਤੇ ਮੁੜ ਵਸੇਵੇ ਲਈ ਪੈਕੇਜ ਦਿੱਤਾ ਜਾਵੇ। ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਚੁੱਕਿਆ ।

ਉਨ੍ਹਾਂ (Rahul Gandhi) ਕਿਹਾ ਕਿ ਇਸ ਤ੍ਰਾਸਦੀ ‘ਚ ਪਹਾੜ ਲਗਭਗ ਦੋ ਕਿਲੋਮੀਟਰ ਤੱਕ ਢਹਿ ਗਿਆ ਅਤੇ ਚੱਟਾਨਾਂ ਅਤੇ ਮਲਬੇ ਦੇ ਢੇਰ ਲੱਗ ਗਏ ।” ਉਨ੍ਹਾਂ ਅੱਗੇ ਕਿਹਾ ਕਿ ਇਸ ਤ੍ਰਾਸਦੀ ‘ਚ 300 ਤੋਂ ਵੱਧ ਜਣਿਆਂ ਦੀ ਜਾਨ ਚਲੀ ਗਈ ਅਤੇ ਵੱਡੀ ਗਿਣਤੀ ਲੋਕ ਅਜੇ ਵੀ ਲਾਪਤਾ ਹਨ।

ਰਾਹੁਲ ਗਾਂਧੀ ਨੇ ਇਸ ਆਫ਼ਤ ਦੀ ਸਥਿਤੀ ‘ਚ ਕੇਂਦਰ ਸਰਕਾਰ, ਸੂਬਾ ਸਰਕਾਰ, ਐਨਡੀਆਰਐਫ, ਐਸਡੀਆਰਐਫ, ਫੌਜ, ਜਲ ਫੌਜ, ਤੱਟ ਰੱਖਿਅਕ, ਜ਼ਿਲ੍ਹਾ ਪ੍ਰਸ਼ਾਸਨ, ਜੰਗਲਾਤ ਵਿਭਾਗ ਅਤੇ ਫਾਇਰ ਵਿਭਾਗ ਦੇ ਬਚਾਅ ਅਤੇ ਰਾਹਤ ਕਾਰਜਾਂ ਦੀ ਸ਼ਲਾਘਾ ਕੀਤੀ।

Scroll to Top