ਚੰਡੀਗੜ੍ਹ 01 ਅਗਸਤ 2022: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ (Raghav Chadha) ਨੇ ਰਾਜ ਸਭਾ ‘ਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਿਆ। ਇਸ ਦੌਰਾਨ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਜਿਸ ਦਾ ਨਾਂ ਪੰਜ ਦਰਿਆਵਾਂ ਨਾਲ ਬਣਿਆ ਹੈ, ਪੰਜਾਬ ਵਿਚ ਪਾਣੀ ਦੀ ਲਗਾਤਰ ਕਮੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ 1965 ਵਿੱਚ ਜਦੋਂ ਭਾਰਤ ਵਿੱਚ ਅਨਾਜ ਦੀ ਕਮੀ ਆਈ ਤਾਂ ਪੰਜਾਬ ਨੇ ਦੇਸ਼ ਦਾ ਢਿੱਡ ਭਰਿਆ, ਹਰੀ ਕ੍ਰਾਂਤੀ ਹੋਵੇ ਜਾਂ ਝੋਨੇ ਦੀ ਖੇਤੀ ਪੰਜਾਬ ਨੇ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ’ਤੇ ਲੈ ਲਈ ਸੀ ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਪਾਣੀ ਦੀ ਹਾਲਤ ਬਹੁਤ ਮਾੜੀ ਹੈ। ਅੱਜ 1 ਕਿੱਲੋ ਚੌਲ ਬਣਾਉਣ ਲਈ 5 ਹਜ਼ਾਰ ਲੀਟਰ ਪਾਣੀ ਲੱਗਦਾ ਹੈ। ਧਰਤੀ ਹੇਠਲਾ ਪਾਣੀ 600 ਫੁੱਟ ਤੱਕ ਜਾ ਚੁੱਕਾ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੇਂਦਰ ਸਰਕਾਰ ਦਾ ਇਸ ਮੁੱਦੇ ‘ਤੇ ਕੀ ਕਹਿਣਾ ਹੈ।