MP Raghav Chadha

MP ਰਾਘਵ ਚੱਢਾ ਨੇ ਪ੍ਰੀਤੀ ਜ਼ਿੰਟਾ ਤੇ ਸ਼੍ਰੇਅਸ ਅਈਅਰ ਸਮੇਤ ਸਾਰੀ ਟੀਮ ਨਾਲ ਕੀਤਾ ਮੁਲਾਕਾਤ

ਚੰਡੀਗੜ੍ਹ, 28 ਮਈ 2025: RCB ਬਨਾਮ PBKS: ਆਈਪੀਐਲ 2025 ਦਾ ਕੁਆਲੀਫਾਇਰ-1 ਮੈਚ ਵੀਰਵਾਰ ਨੂੰ ਪੰਜਾਬ ਕਿੰਗਜ਼ (PBKS) ਅਤੇ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਵਿਚਕਾਰ ਖੇਡਿਆ ਜਾਵੇਗਾ। ਇਸਤੋਂ ਪਹਿਲਾਂ ਅੱਜ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (MP Raghav Chadha) ਨੇ ਪੰਜਾਬ ਕਿੰਗਜ਼ ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ, ਟੀਮ ਦੇ ਕਪਤਾਨ ਸ਼੍ਰੇਅਸ ਅਈਅਰ, ਕੋਚ ਰਿੱਕੀ ਪੋਂਟਿੰਗ ਅਤੇ ਪੂਰੀ ਟੀਮ ਨਾਲ ਮੁਲਾਕਾਤ ਕੀਤੀ ਹੈ। ਰਾਘਵ ਚੱਢਾ ਨੇ ਟੀਮ ਨੂੰ ਆਈਪੀਐਲ 2025 ਦੇ ਕੁਆਲੀਫਾਇਰ-1 ‘ਚ ਪਹੁੰਚਣ ‘ਤੇ ਵਧਾਈ ਦਿੱਤੀ ਅਤੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਹੈ।

ਰਾਘਵ ਚੱਢਾ

ਰਾਜ ਸਭਾ ਮੈਂਬਰ ਰਾਘਵ ਚੱਢਾ (MP Raghav Chadha) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਮੁਲਾਕਾਤ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਰਾਘਵ ਚੱਢਾ ਨੇ ਆਪਣੀ ਪੋਸਟ ‘ਚ ਲਿਖਿਆ, “ਪੰਜਾਬ ਕਿੰਗਜ਼ (PBKS) ਦੀ ਉਤਸ਼ਾਹੀ ਟੀਮ ਨੂੰ ਮਿਲਿਆ ਅਤੇ ਇਸ ਸੀਜ਼ਨ ‘ਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਪੂਰਾ ਪੰਜਾਬ ਇਸ ਟੀਮ ਦੀ ਭਾਵਨਾ, ਅਨੁਸ਼ਾਸਨ ਅਤੇ ਹਿੰਮਤ ‘ਤੇ ਮਾਣ ਕਰਦਾ ਹੈ। ਪ੍ਰੀਤੀ ਜ਼ਿੰਟਾ, ਸ਼੍ਰੇਅਸ ਅਈਅਰ ਅਤੇ ਰਿੱਕੀ ਪੋਂਟਿੰਗ ਦਾ ਉਨ੍ਹਾਂ ਦੀ ਜੋਸ਼ੀਲੀ ਅਗਵਾਈ ਲਈ ਵਿਸ਼ੇਸ਼ ਧੰਨਵਾਦ। ਆਉਣ ਵਾਲੇ ਮਹੱਤਵਪੂਰਨ ਮੈਚ ਟੀਮ ਨੂੰ ਸ਼ੁਭਕਾਮਨਾਵਾਂ!”

PBKS vs RCB

ਜਿਕਰਯੋਗ ਹੈ ਕਿ ਪੰਜਾਬ ਕਿੰਗਜ਼ ਨੇ ਆਪਣੇ ਆਖਰੀ ਲੀਗ ਮੈਚ ‘ਚ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਕੁਆਲੀਫਾਇਰ-1 ‘ਚ ਜਗ੍ਹਾ ਬਣਾਈ ਸੀ, ਜਿਸ ‘ਚ ਸ਼੍ਰੇਅਸ ਅਈਅਰ ਦੇ ਜੇਤੂ ਛੱਕਿਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਹੁਣ 29 ਮਈ 2025 ਨੂੰ ਪੰਜਾਬ ਕਿੰਗਜ਼ ਰਾਇਲ ਚੈਲੇਂਜਰਜ਼ ਬੰਗਲੁਰੂ ਵਿਰੁੱਧ ਪਹਿਲਾ ਕੁਆਲੀਫਾਇਰ-1ਖੇਡੇਗਾ। ਜੇਕਰ ਪੰਜਾਬ ਉਹ ਮੈਚ ਜਿੱਤ ਜਾਂਦਾ ਹੈ, ਤਾਂ ਉਹ ਸਿੱਧਾ ਫਾਈਨਲ ‘ਚ ਪਹੁੰਚ ਜਾਵੇਗਾ।

Read More: PBKS ਬਨਾਮ RCB: ਮੁੱਲਾਂਪੁਰ ਵਿਖੇ ਕੁਆਲੀਫਾਇਰ-1 ਮੈਚ ‘ਚ ਪੰਜਾਬ ਕਿੰਗਜ਼ ਤੇ ਬੰਗਲੁਰੂ ਆਹਮੋ-ਸਾਹਮਣੇ

Scroll to Top