ਅਮਰੀਕਾ ਦੇ ਟਰੰਪ ਪ੍ਰਸ਼ਾਸਨ ‘ਤੇ MP ਰਾਘਵ ਚੱਢਾ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ, ਜਾਣੋ ਮਾਮਲਾ

24 ਮਈ 2025: ਅਮਰੀਕਾ (AMERICA) ਵਿੱਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ (International Students) ਨੂੰ ਵੱਡਾ ਝਟਕਾ ਲੱਗਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਾਰਵਰਡ ਯੂਨੀਵਰਸਿਟੀ ਨੂੰ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੋਂ ਰੋਕਣ ਦੇ ਫੈਸਲੇ ਦੀ ਵਿਆਪਕ ਆਲੋਚਨਾ ਹੋਈ ਹੈ। ਭਾਰਤੀ ਰਾਜ ਸਭਾ ਮੈਂਬਰ (MP Raghav Chadha) ਅਤੇ ਹਾਰਵਰਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਰਾਘਵ ਚੱਢਾ ਨੇ ਇਸ ਵਿਵਾਦਪੂਰਨ ਫੈਸਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

ਸੋਸ਼ਲ ਮੀਡੀਆ ‘ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ, ਰਾਘਵ ਚੱਢਾ ਨੇ ਲਿਖਿਆ, “ਰਾਸ਼ਟਰਪਤੀ ਟਰੰਪ ਦਾ ਇਹ ਕਦਮ ਹਾਰਵਰਡ ਸਮੇਤ ਦੁਨੀਆ ਭਰ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸੁਪਨਿਆਂ ਅਤੇ ਭਵਿੱਖ ਲਈ ਖ਼ਤਰਾ ਹੈ। ਹਾਰਵਰਡ ਦੇ ਸਾਬਕਾ ਵਿਦਿਆਰਥੀ ਹੋਣ ਦੇ ਨਾਤੇ, ਮੈਂ ਸਮਾਵੇਸ਼ੀ ਅਤੇ ਅਕਾਦਮਿਕ ਆਜ਼ਾਦੀ ਦੇ ਹੱਕ ਵਿੱਚ ਖੜ੍ਹਾ ਹਾਂ।” ਉਨ੍ਹਾਂ ਨੇ #IStandWithHarvard ਹੈਸ਼ਟੈਗ ਨਾਲ ਹਾਰਵਰਡ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਏਕਤਾ ਦਾ ਪ੍ਰਗਟਾਵਾ ਕੀਤਾ।

ਹਾਰਵਰਡ ਨੇ ਕੀਤਾ ਸਖ਼ਤ ਵਿਰੋਧ, ਕਾਨੂੰਨੀ ਲੜਾਈ ਸ਼ੁਰੂ

ਹਾਰਵਰਡ ਯੂਨੀਵਰਸਿਟੀ (Harvard University) ਨੇ ਇਸ ਫੈਸਲੇ ਨੂੰ “ਗੈਰ-ਕਾਨੂੰਨੀ ਅਤੇ ਅਨੁਚਿਤ” ਦੱਸਦੇ ਹੋਏ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਯੂਨੀਵਰਸਿਟੀ ਨੇ ਕਿਹਾ ਕਿ ਇਹ ਫੈਸਲਾ ਨਾ ਸਿਰਫ਼ ਹਜ਼ਾਰਾਂ ਵਿਦਿਆਰਥੀਆਂ ਅਤੇ ਵਿਦਵਾਨਾਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾਉਂਦਾ ਹੈ, ਸਗੋਂ ਉੱਚ ਸਿੱਖਿਆ ਦੀ ਆਜ਼ਾਦੀ ‘ਤੇ ਸਿੱਧਾ ਹਮਲਾ ਵੀ ਹੈ। ਇਸ ਦੇ ਵਿਰੋਧ ਵਿੱਚ, ਯੂਨੀਵਰਸਿਟੀ ਨੇ ਇੱਕ ਕਾਨੂੰਨੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਅਸਥਾਈ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਯੂਨੀਵਰਸਿਟੀ ਨੇ ਇੱਕ ਬਿਆਨ ਵਿੱਚ ਕਿਹਾ, “ਸਾਡੇ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਿਟਰ ਪ੍ਰੋਗਰਾਮ (SEVP) ਪ੍ਰਮਾਣੀਕਰਣ ਅਤੇ F ਅਤੇ J ਵੀਜ਼ਾ ਜਾਰੀ ਕਰਨ ਦੀ ਸਾਡੀ ਇਜਾਜ਼ਤ ਨੂੰ ਰੱਦ ਕਰਨ ਦਾ ਸੰਘੀ ਸਰਕਾਰ ਦਾ ਫੈਸਲਾ ਸਿੱਖਿਆ ਅਤੇ ਆਜ਼ਾਦੀ ‘ਤੇ ਹਮਲਾ ਹੈ। ਇਹ ਸਾਡੇ ਪਾਠਕ੍ਰਮ, ਫੈਕਲਟੀ ਅਤੇ ਵਿਦਿਆਰਥੀਆਂ ‘ਤੇ ਨਿਯੰਤਰਣ ਲਗਾਉਣ ਦੀ ਇੱਕ ਗੈਰ-ਕਾਨੂੰਨੀ ਕੋਸ਼ਿਸ਼ ਦਾ ਹਿੱਸਾ ਹੈ।”

Read More: ਟਰੰਪ ਦੇ ਹਾਰਵਰਡ ਯੂਨੀਵਰਸਿਟੀ ਬਾਰੇ ਫੈਸਲੇ ‘ਤੇ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਹਨੇਰੇ ‘ਚ !

Scroll to Top