MP Priyanka Gandhi

MP ਪ੍ਰਿਯੰਕਾ ਗਾਂਧੀ ਨੇ ਆਪ੍ਰੇਸ਼ਨ ਸੰਧੂਰ ‘ਤੇ ਕੇਂਦਰ ਸਰਕਾਰ ਨੂੰ ਪੁੱਛੇ ਕਈਂ ਸਵਾਲ

ਦੇਸ਼, 29 ਜੁਲਾਈ 2025: ਲੋਕ ਸਭਾ ‘ਚ ਆਪ੍ਰੇਸ਼ਨ ਸੰਧੂਰ (Operation Sindoor) ‘ਤੇ ਬੋਲਦਿਆਂ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ (MP Priyanka Gandhi) ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਉਨ੍ਹਾਂ ਫੌਜੀ ਜਵਾਨਾਂ ਨੂੰ ਸਲਾਮ ਕਰਨਾ ਚਾਹੁੰਦੀ ਹਾਂ, ਜੋ ਸਾਡੀਆਂ ਸਰਹੱਦਾਂ ਦੀ ਰੱਖਿਆ ਕਰਦੇ ਹਨ। ਉਨ੍ਹਾਂ ਨੇ 1948 ਤੋਂ ਹੁਣ ਤੱਕ ਸਾਡੇ ਦੇਸ਼ ਦੀ ਅਖੰਡਤਾ ਦੀ ਰੱਖਿਆ ‘ਚ ਬਹੁਤ ਯੋਗਦਾਨ ਪਾਇਆ ਹੈ।

ਸਾਡੀ ਆਜ਼ਾਦੀ ਅਹਿੰਸਾ ਦੇ ਅੰਦੋਲਨ ਰਾਹੀਂ ਪ੍ਰਾਪਤ ਕੀਤੀ ਗਈ ਸੀ, ਪਰ ਸਾਡੀ ਫੌਜ ਨੇ ਇਸਨੂੰ ਬਣਾਈ ਰੱਖਣ ‘ਚ ਬਹੁਤ ਯੋਗਦਾਨ ਪਾਇਆ ਹੈ। ਕੱਲ੍ਹ ਮੈਂ ਸਦਨ ‘ਚ ਸਾਰਿਆਂ ਦਾ ਭਾਸ਼ਣ ਸੁਣ ਰਹੀ ਸੀ। ਰੱਖਿਆ ਮੰਤਰੀ ਦੇ ਭਾਸ਼ਣ ਨੂੰ ਸੁਣਦੇ ਹੋਏ, ਇੱਕ ਗੱਲ ਮੈਨੂੰ ਪਰੇਸ਼ਾਨ ਕਰਦੀ ਸੀ ਕਿ ਹਰ ਚੀਜ਼ ‘ਤੇ ਚਰਚਾ ਕੀਤੀ ਸੀ। ਇਤਿਹਾਸ ਦਾ ਸਬਕ ਵੀ ਸਿਖਾਇਆ ਗਿਆ ਸੀ, ਪਰ ਇੱਕ ਗੱਲ ਛੱਡ ਦਿੱਤੀ ਗਈ ਸੀ ਕਿ 22 ਅਪ੍ਰੈਲ, 2025 ਨੂੰ, ਜਦੋਂ 26 ਨਾਗਰਿਕਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਖੁੱਲ੍ਹੇਆਮ ਮਾਰ ਦਿੱਤਾ ਗਿਆ ਸੀ, ਤਾਂ ਇਹ ਹਮਲਾ ਕਿਵੇਂ ਹੋਇਆ ਅਤੇ ਕਿਉਂ ਹੋਇਆ ?

ਪ੍ਰਿਯੰਕਾ ਗਾਂਧੀ (MP Priyanka Gandhi) ਨੇ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ਟੀਆਰਐਫ ਬਾਰੇ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ‘ਟੀਆਰਐਫ ਨੇ ਕਈ ਅੱ.ਤ.ਵਾਦੀ ਹਮਲੇ ਕੀਤੇ, ਪਰ 2023 ‘ਚ ਇਸਨੂੰ ਅੱ.ਤ.ਵਾਦੀ ਸੰਗਠਨ ਘੋਸ਼ਿਤ ਕੀਤਾ ਗਿਆ। ਇੱਕ ਸੰਗਠਨ ਇੰਨਾ ਵੱਡਾ ਹਮਲਾ ਕਰਦਾ ਹੈ ਅਤੇ ਸਰਕਾਰ ਨੂੰ ਪਤਾ ਨਹੀਂ ਸੀ? ਸਾਡੇ ਕੋਲ ਏਜੰਸੀਆਂ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਕੌਣ ਲਵੇਗਾ, ਕੀ ਕਿਸੇ ਨੇ ਅਸਤੀਫਾ ਦੇ ਦਿੱਤਾ? ਖੁਫੀਆ ਵਿਭਾਗ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦਾ ਹੈ, ਕੀ ਗ੍ਰਹਿ ਮੰਤਰੀ ਨੇ ਇਸਦੀ ਜ਼ਿੰਮੇਵਾਰੀ ਲਈ? ਤੁਸੀਂ ਇਤਿਹਾਸ ਦੀ ਗੱਲ ਕਰੋ, ਮੈਂ ਵਰਤਮਾਨ ਦੀ ਗੱਲ ਕਰਾਂਗੀ। ਤੁਹਾਡੀ ਸਰਕਾਰ 11 ਸਾਲਾਂ ਤੋਂ ਸੱਤਾ ‘ਚ ਹੈ, ਕੀ ਤੁਹਾਡੀ ਕੋਈ ਜ਼ਿੰਮੇਵਾਰੀ ਹੈ ਜਾਂ ਨਹੀਂ?’

ਅਖਿਲੇਸ਼ ਯਾਦਵ ਨੇ ਲੋਕ ਸਭਾ ‘ਚ ਕਿਹਾ ਕਿ ‘ਜਿਸ ਤਰ੍ਹਾਂ ਸਾਡੀ ਫੌਜ ਨੇ ਲੜਾਈ ਲੜੀ ਹੈ। ਸਰਕਾਰ ਨੂੰ ਇਹ ਵੀ ਸਵੀਕਾਰ ਕਰਨਾ ਪਵੇਗਾ ਕਿ ਜੰਗਬੰਦੀ ਤੋਂ ਬਾਅਦ ਵੀ ਡਰੋਨ ਆ ਰਹੇ ਸਨ। ਕਿਸ ਦੇ ਦਬਾਅ ਹੇਠ ਜੰਗਬੰਦੀ ਕੀਤੀ ਗਈ ਸੀ। ਸਰਕਾਰ ਵੱਲੋਂ ਜੰਗਬੰਦੀ ਦਾ ਐਲਾਨ ਨਹੀਂ ਕੀਤਾ ਗਿਆ ਸੀ। ਇਹ ਸੋਸ਼ਲ ਮੀਡੀਆ ਤੋਂ ਆਇਆ ਹੈ। ਦੇਸ਼ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ 2014 ‘ਚ ਸਾਡੇ ਦੇਸ਼ ਦਾ ਖੇਤਰਫਲ ਕੀ ਸੀ ਅਤੇ ਅੱਜ ਕੀ ਹੈ। ਸਾਡਾ ਦੇਸ਼ ਪਾਕਿਸਤਾਨ ਤੋਂ ਖਤਰੇ ‘ਚ ਹੈ, ਪਰ ਅਸਲ ਖ਼ਤਰਾ ਚੀਨ ਤੋਂ ਹੈ ਅਤੇ ਚੀਨ ਦਾ ਸਾਹਮਣਾ ਕਰਨ ਲਈ ਸਾਡੀ ਕੀ ਤਿਆਰੀ ਹੈ?’

Read More: ਆਪ੍ਰੇਸ਼ਨ ਮਹਾਦੇਵ ‘ਚ ਪਹਿਲਗਾਮ ਹ.ਮ.ਲੇ ਦੇ 3 ਅੱ.ਤ.ਵਾ.ਦੀ ਮਾਰੇ ਗਏ, ਅਮਿਤ ਸ਼ਾਹ ਨੇ ਸੰਸਦ ‘ਚ ਦਿੱਤੀ ਜਾਣਕਾਰੀ

Scroll to Top