ਚੰਡੀਗੜ੍ਹ, 24 ਮਈ 2023: ਸਮਾਜਵਾਦੀ ਪਾਰਟੀ (ਸਪਾ) ਦੇ ਸੀਨੀਅਰ ਨੇਤਾ ਆਜ਼ਮ ਖਾਨ (Azam Khan) ਨੂੰ ਐਮਪੀ-ਐਮਐਲਏ ਕੋਰਟ (ਸੈਸ਼ਨ ਟ੍ਰਾਇਲ) ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਉਸ ਨੂੰ ਨਫ਼ਰਤੀ ਭਾਸ਼ਣ ਦੇਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਐਮਪੀ-ਐਮਐਲਏ (ਮੈਜਿਸਟਰੇਟ ਟ੍ਰਾਇਲ) ਦੀ ਅਦਾਲਤ ਨੇ 27 ਅਕਤੂਬਰ, 2022 ਨੂੰ ਆਜ਼ਮ ਖਾਨ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ, ਜਿਸ ਤੋਂ ਬਾਅਦ ਉਹ ਆਪਣੀ ਵਿਧਾਨ ਸਭਾ ਮੈਂਬਰਸਿਪ ਗੁਆ ਬੈਠੇ।
ਆਜ਼ਮ ਖਾਨ (Azam Khan) ਨੂੰ 2019 ਵਿੱਚ ਨਫ਼ਰਤ ਭਰੇ ਭਾਸ਼ਣ ਦੇ ਇੱਕ ਕੇਸ ਵਿੱਚ ਵੱਡੀ ਰਾਹਤ ਦਿੰਦੇ ਹੋਏ, ਰਾਮਪੁਰ ਦੀ ਇੱਕ ਵਿਸ਼ੇਸ਼ ਅਦਾਲਤ ਨੇ ਹੇਠਲੀ ਅਦਾਲਤ ਦੁਆਰਾ ਸੁਣਾਈ ਗਈ ਤਿੰਨ ਸਾਲ ਦੀ ਕੈਦ ਦੀ ਸਜ਼ਾ ਨੂੰ ਰੱਦ ਕਰ ਦਿੱਤਾ ਹੈ । ਨਫਰਤ ਭਰੇ ਭਾਸ਼ਣ ਮਾਮਲੇ ‘ਚ ਜਿਸ ਤਰ੍ਹਾਂ ਨਾਲ ਅਦਾਲਤ ਦਾ ਇਹ ਵੱਡਾ ਫੈਸਲਾ ਆਇਆ ਹੈ, ਉਸ ਨਾਲ ਸਮਾਜਵਾਦੀ ਪਾਰਟੀ ‘ਚ ਖੁਸ਼ੀ ਦੀ ਲਹਿਰ ਹੈ। ਆਜ਼ਮ ਖਾਨ ਦੇ ਵਕੀਲ ਵਿਨੋਦ ਸ਼ਰਮਾ ਨੇ ਦੱਸਿਆ ਕਿ ਅੱਜ ਅਦਾਲਤ ਨੇ ਸਾਨੂੰ ਬਰੀ ਕਰ ਦਿੱਤਾ ਹੈ, ਇਸਤਗਾਸਾ ਪੱਖ ਆਪਣਾ ਕੇਸ ਸਾਬਤ ਨਹੀਂ ਕਰ ਸਕਿਆ ਅਤੇ ਸਾਨੂੰ ਝੂਠਾ ਫਸਾਇਆ ਗਿਆ।