Chandigarh

Chandigarh: MP ਮਨੀਸ਼ ਤਿਵਾੜੀ ਨੇ ਚੰਡੀਗੜ੍ਹ ‘ਚ ਸ਼ੇਅਰਵਾਈਜ਼ ਜਾਇਦਾਦ ਦਾ ਮੁੱਦਾ ਚੁੱਕਿਆ

ਚੰਡੀਗੜ੍ਹ, 7 ਅਗਸਤ 2024: ਚੰਡੀਗੜ੍ਹ (Chandigarh) ਤੋਂ ਇੰਡੀਆ ਗਠਜੋੜ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਇੱਕ ਵਾਰ ਫਿਰ ਚੰਡੀਗੜ੍ਹ ਦਾ ਮੁੱਦਾ ਸੰਸਦ ‘ਚ ਚੁੱਕਿਆ ਹੈ। ਉਨ੍ਹਾਂ ਚੰਡੀਗੜ੍ਹ ‘ਚ ਸ਼ੇਅਰਵਾਈਜ਼ ਜਾਇਦਾਦ ਦੀ ਰਜਿਸਟ੍ਰੇਸ਼ਨ ਬੰਦ ਹੋਣ ਦਾ ਮੁੱਦਾ ਉਠਾਇਆ ਹੈ। ਇਸ ‘ਤੇ ਉਨ੍ਹਾਂ ਨੇ ਸਰਕਾਰ ਤੋਂ ਇਸ ਨੂੰ ਖੋਲ੍ਹਣ ਦੀ ਮੰਗ ਕੀਤੀ ਹੈ। ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਕਿਹਾ ਹੈ ਕਿ 10 ਜਨਵਰੀ 2023 ਨੂੰ ਸੁਪਰੀਮ ਕੋਰਟ ਨੇ ਦੋ ਨਿਰਦੇਸ਼ ਦਿੱਤੇ ਸਨ।

ਜਿਸ ਵਿੱਚ ਚੰਡੀਗੜ੍ਹ (Chandigarh) ਪ੍ਰਸ਼ਾਸਨ ਕੋਈ ਅਜਿਹਾ ਹੁਕਮ ਪਾਸ ਨਹੀਂ ਕਰੇਗਾ ਜਿਸ ਰਾਹੀਂ ਤਿੰਨ ਮੰਜ਼ਿਲਾ ਮਕਾਨ ਨੂੰ ਤਿੰਨ ਫਲੈਟਾਂ ‘ਚ ਤਬਦੀਲ ਕੀਤਾ ਜਾਵੇ| ਦੂਜਾ ਇਹ ਸੀ ਕਿ ਚੰਡੀਗੜ੍ਹ ‘ਚ ਕੋਈ ਵੀ ਐਮਓਯੂ ਰਜਿਸਟਰਡ ਨਹੀਂ ਹੋਵੇਗਾ, ਜਿਸ ਨਾਲ ਅਜਿਹੀ ਕੋਈ ਕਾਰਵਾਈ ਹੋਵੇ। ਜਦੋਂ ਤੱਕ ਹੈਰੀਟੇਜ ਕਮੇਟੀ ਰਿਹਾਇਸ਼ੀ ਖੇਤਰਾਂ ਨਾਲ ਸਬੰਧਤ ਇਨ੍ਹਾਂ ਮਾਮਲਿਆਂ ’ਤੇ ਮੁੜ ਵਿਚਾਰ ਨਹੀਂ ਕਰਦੀ। ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ 9 ਫਰਵਰੀ 2023 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ।

ਇਸ ਨੋਟੀਫਿਕੇਸ਼ਨ ਮੁਤਾਬਕ ਚੰਡੀਗੜ੍ਹ ਵਿੱਚ ਸ਼ੇਅਰਵਾਈਜ ਜਾਇਦਾਦ ਦੀ ਖਰੀਦੋ-ਫਰੋਖਤ ‘ਤੇ ਪਾਬੰਦੀ ਲਗਾ ਦਿੱਤੀ ਸੀ | ਪ੍ਰਸ਼ਾਸਨ ਨੇ ਇਹ ਸ਼ਰਤ ਰੱਖੀ ਕਿ ਕਿਸੇ ਵੀ ਰਿਹਾਇਸ਼ੀ ਇਮਾਰਤ ਦਾ ਪਲਾਨ ਜਾਂ ਸੋਧਿਆ ਹੋਇਆ ਬਿਲਡਿੰਗ ਪਲਾਨ ਉਦੋਂ ਹੀ ਮਨਜ਼ੂਰ ਕੀਤਾ ਜਾਵੇਗਾ ਜਦੋਂ ਉਸ ਮਕਾਨ ‘ਚ ਰਹਿੰਦੇ ਸਾਰੇ ਮਾਲਕ ਇੱਕੋ ਪਰਿਵਾਰ ‘ਚੋਂ ਹੋਣ।

Scroll to Top