Site icon TheUnmute.com

MP ਹਰਭਜਨ ਸਿੰਘ ਨੇ ਸੰਸਦ ‘ਚ ਤਲਵਾੜਾ ਦੇ BBMB ਹਸਪਤਾਲ ਦੀ ਮਾੜੀ ਹਾਲਤ ਦਾ ਮੁੱਦਾ ਚੁੱਕਿਆ

MP Harbhajan Singh

ਚੰਡੀਗੜ੍ਹ, 26 ਜੁਲਾਈ 2024: ਜਲੰਧਰ ਤੋਂ ਰਾਜ ਸਭਾ ਮੈਂਬਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ (MP Harbhajan Singh) ਨੇ ਅੱਜ ਸੰਸਦ ‘ਚ ਪੰਜਾਬ ਦੇ ਤਲਵਾੜਾ ਦੇ ਬੀਬੀਐਮਬੀ ਹਸਪਤਾਲ ਦਾ ਮੁੱਦਾ ਚੁੱਕਿਆ ਹੈ। ਹਰਭਜਨ ਸਿੰਘ ਨੇ ਉਕਤ ਹਸਪਤਾਲ ਨੂੰ ਏਮਜ਼ ਅਤੇ ਪੀ.ਜੀ.ਆਈ. ‘ਚ ਤਬਦੀਲ ਕੀਤਾ ਜਾ ਸਕਦਾ ਹੈ ਅਤੇ ਸਰਕਾਰ ਦਾ ਖਰਚਾ ਵੀ ਘੱਟ ਹੋਵੇਗਾ।

ਰਾਜ ਸਭਾ ‘ਚ ਆਪਣਾ ਪੱਖ ਪੇਸ਼ ਕਰਦੇ ਹੋਏ ਸੰਸਦ ਮੈਂਬਰ ਹਰਭਜਨ ਸਿੰਘ ਨੇ ਕਿਹਾ ਕਿ ਸਾਡੇ ਲੋਕਾਂ ਲਈ ਭੋਜਨ, ਕੱਪੜਾ ਅਤੇ ਮਕਾਨ ਦੇ ਨਾਲ-ਨਾਲ ਸਿਹਤ ਸਹੂਲਤਾਂ ਮੌਲਿਕ ਅਧਿਕਾਰ ਹੈ | ਕੇਂਦਰ ਸਰਕਾਰ ਦਾ ਨਾਅਰਾ ਹੈ ਕਿ ਸਭ ਦਾ ਸਾਥ, ਸਭ ਦਾ ਵਿਕਾਸ, ਅਜਿਹੇ ‘ਚ ਸਭ ਦਾ ਇਲਾਜ ਕਰਵਾਉਣਾ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਧੀਨ ਤਲਵਾੜਾ ਵਿੱਚ ਬੀ.ਬੀ.ਐਮ.ਬੀ. ਪਹਿਲੇ ਸਮਿਆਂ ਵਿੱਚ ਲੋਕ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਲਾਜ ਲਈ ਆਉਂਦੇ ਸਨ। ਪਰ ਕੇਂਦਰ ਸਰਕਾਰ ਦੀ ਅਣਗਹਿਲੀ ਕਾਰਨ ਉਕਤ ਹਸਪਤਾਲ ਦਾ ਮਿਆਰ ਦਿਨੋਂ-ਦਿਨ ਡਿੱਗਦਾ ਜਾ ਰਿਹਾ ਹੈ।

ਹਰਭਜਨ ਸਿੰਘ (MP Harbhajan Singh)  ਨੇ ਅੱਗੇ ਦੱਸਿਆ ਕਿ ਹਸਪਤਾਲ ਵਿੱਚ ਸਟਾਫ਼, ਡਾਕਟਰ, ਉਪਕਰਨ ਆਦਿ ਦੀ ਘਾਟ ਕਾਰਨ ਉਕਤ ਹਸਪਤਾਲ ‘ਚ ਆਉਣ ਵਾਲੇ ਮਰੀਜ਼ਾਂ ਨੂੰ ਕੋਈ ਨਾ ਕੋਈ ਵਿਕਲਪ ਲੱਭਣਾ ਪੈਂਦਾ ਹੈ। ਅਜਿਹੇ ‘ਚ ਉਨ੍ਹਾਂ ਨੂੰ ਉਥੋਂ ਰੈਫਰ ਕੀਤਾ ਜਾਂਦਾ ਹੈ। ਜ਼ਿਆਦਾਤਰ ਮਰੀਜ਼ਾਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕੀਤਾ ਜਾਂਦਾ ਹੈ, ਜਿੱਥੇ ਪਹਿਲਾਂ ਹੀ ਕਾਫ਼ੀ ਭੀੜ ਹੁੰਦੀ ਹੈ। ਸਾਡੇ ਲੋਕ ਉਥੋਂ ਇਲਾਜ ਨਹੀਂ ਕਰਵਾਉਂਦੇ। ਕਈ ਜਣਿਆਂ ਦੀ ਤਾਂ ਰਸਤੇ ‘ਚ ਹੋ ਮੌਤ ਹੋ ਜਾਂਦੀ ਹੈ | ਕੇਂਦਰ ਸਰਕਾਰ ਪੂਰੇ ਦੇਸ਼ ਵਿੱਚ ਸਿਹਤ ਸਹੂਲਤਾਂ ਵਿੱਚ ਸੁਧਾਰ ਕਰ ਰਹੀ ਹੈ, ਉਸੇ ਤਰ੍ਹਾਂ ਇਸ ਹਸਪਤਾਲ ਨੂੰ ਵੀ ਵਧੀਆ ਢੰਗ ਨਾਲ ਚਲਾਉਣਾ ਚਾਹੀਦਾ ਹੈ।

 

 

Exit mobile version