MP Gurjit Aujla

ਲੋਕ ਸਭਾ ‘ਚ ਪੀਲਾ ਧੂੰਆਂ ਛੱਡਦੀ ਵਸਤੂਆਂ ਨੂੰ MP ਗੁਰਜੀਤ ਔਜਲਾ ਨੇ ਬਾਹਰ ਸੁੱਟਿਆ

ਚੰਡੀਗੜ੍ਹ, 13 ਦਸੰਬਰ 2023: ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਦੀ 22ਵੀਂ ਬਰਸੀ ‘ਤੇ ਬੁੱਧਵਾਰ ਨੂੰ ਵਾਪਰੀ ਇਸ ਘਟਨਾ ‘ਚ ਪੰਜਾਬ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ (MP Gurjit Aujla) ਨੇ ਦੋ ਨੌਜਵਾਨਾਂ ਵੱਲੋਂ ਸੁੱਟੀ ਗਈ ਪੀਲਾ ਧੂੰਆਂ ਛੱਡਦੀ ਵਸਤੂਆਂ ਨੂੰ ਬਾਹਰ ਸੁੱਟ ਦਿੱਤਾ। ਜਦਕਿ ਇਕ ਹੋਰ ਸੰਸਦ ਮੈਂਬਰ ਬੈਨੀਵਾਲ ਨੇ ਸਪੀਕਰ ਵੱਲ ਵਧਦੇ ਨੌਜਵਾਨ ਨੂੰ ਫੜ ਲਿਆ।

ਕਾਂਗਰਸੀ ਸੰਸਦ ਮੈਂਬਰ ਔਜਲਾ ਨੇ ਇਸ ਘਟਣ ਤੋਂ ਬਾਅਦ ਕਿਹਾ ਕਿ ਸਿਫਰ ਕਾਲ ਦੇ ਆਖ਼ਰੀ ਪਲ ਚੱਲ ਰਹੇ ਸਨ। ਉਪਰੋਂ ਦੋ ਨੌਜਵਾਨਾਂ ਨੇ ਛਾਲ ਮਾਰੀ ਤਾਂ ਅਸੀਂ ਸਾਹਮਣੇ ਬੈਠੇ ਸੀ। ਜਦੋਂ ਰੌਲਾ ਪਿਆ ਤਾਂ ਮੈਂ ਧਿਆਨ ਦਿੱਤਾ। ਇੱਕ ਨੇ ਛਾਲ ਮਾਰੀ ਸੀ ਤੇ ਦੂਜਾ ਛਾਲ ਮਾਰ ਰਿਹਾ ਸੀ। ਜਿਸ ਨੇ ਪਹਿਲਾਂ ਛਾਲ ਮਾਰੀ ਉਹ ਸਪੀਕਰ ਵੱਲ ਵਧ ਰਿਹਾ ਸੀ। ਉਹ ਜੁੱਤਾ ਉਤਾਰਨ ਲੱਗਾ, ਉਨ੍ਹਾਂ ਕਿਹਾ ਕਿ ਜੁੱਤੇ ‘ਚ ਕੁਝ ਸੀ। ਪਰ ਜਦੋਂ ਉਹ ਐਮਪੀ ਬੈਨੀਵਾਲ ਕੋਲ ਪਹੁੰਚਿਆ ਤਾਂ ਉਸ ਨੂੰ ਫੜ ਲਿਆ।

ਔਜਲਾ (MP Gurjit Aujla) ਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਪਿੱਛੇ ਕੋਈ ਹੋਰ ਵੀ ਸੀ। ਇਹ ਪੀਲੇ ਧੂੰਏਂ ਵਰਗੀ ਕੋਈ ਚੀਜ਼ ਛੱਡਦਾ ਸੀ, ਮੈਂ ਤੁਰੰਤ ਇਸ ਨੂੰ ਚੁੱਕਿਆ ਅਤੇ ਬਾਹਰ ਸੁੱਟ ਦਿੱਤਾ, ਇਹ ਨਹੀਂ ਜਾਣਦਾ ਕਿ ਇਹ ਕੀ ਸੀ, ਪਰ ਇਹ ਸਭ ਦੀ ਸੁਰੱਖਿਆ ਦਾ ਮਾਮਲਾ ਸੀ। ਕੁਝ ਹੀ ਦੇਰ ਵਿਚ ਸਾਰਿਆਂ ਨੇ ਆ ਕੇ ਉਨ੍ਹਾਂ ਨੂੰ ਫੜ ਲਿਆ।

ਸੰਸਦ ਮੈਂਬਰ ਔਜਲਾ ਨੇ ਆਪਣਾ ਹੱਥ ਦਿਖਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਹੱਥ ਵਿੱਚ ਪੀਲਾ ਰੰਗ ਉਸੇ ਦਾ ਹੈ। ਉਨ੍ਹਾਂ ਨੇ ਨਾ ਇਸ ਨੂੰ ਸੁੰਘਿਆ ਹੈ ਅਤੇ ਨਾ ਹੀ ਆਪਣੇ ਹੱਥ ਧੋਤੇ ਹਨ। ਸਪੀਕਰ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਹੈ। ਉਹ ਟੈਸਟ ਕਰਨ ਤੋਂ ਬਾਅਦ ਹੀ ਹੱਥ ਧੋਣਗੇ। ਔਜਲਾ ਨੇ ਦੱਸਿਆ ਕਿ ਨੌਜਵਾਨ ਸਦਨ ਵਿੱਚ ਨਾਅਰੇਬਾਜ਼ੀ ਵੀ ਕਰ ਰਹੇ ਸਨ। ਉਹ ਤਾਨਾਸ਼ਾਹੀ ਬੰਦ ਕਰਨ ਦੇ ਨਾਅਰੇ ਲਗਾ ਰਹੇ ਸਨ। ਪਰ ਨਾਅਰਿਆਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਕਿਉਂਕਿ ਹਰ ਕੋਈ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਵਿੱਚ ਰੁੱਝਿਆ ਹੋਇਆ ਸੀ।

ਸੰਸਦ ਮੈਂਬਰ ਔਜਲਾ ਨੇ ਨਵੀਂ ਸੰਸਦ ਦੀ ਸੁਰੱਖਿਆ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਵੱਡੀ ਸੁਰੱਖਿਆ ਕੁਤਾਹੀ ਹੈ। ਜਦੋਂ ਤੋਂ ਇਹ ਨਵੀਂ ਸੰਸਦ ਬਣੀ ਹੈ, ਉਦੋਂ ਤੋਂ ਇਹ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਇੱਥੇ ਪਹੁੰਚਣ ਦਾ ਇੱਕ ਹੀ ਰਸਤਾ ਹੈ। ਸੰਸਦ ਵਿੱਚ ਜਾਣ ਵਾਲਾ ਕੋਈ ਵੀ ਵਿਅਕਤੀ ਕੰਟੀਨ ਵਿੱਚ ਇਕੱਠੇ ਬੈਠੇ ਹਨ । ਪੁਰਾਣੀ ਸੰਸਦ ਵਿੱਚ ਅਜਿਹਾ ਨਹੀਂ ਸੀ, ਉੱਥੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਸੀ।

Scroll to Top