Mountaineer Baljeet Kaur

Mountaineer Baljeet Kaur: ਪਰਬਤਾਰੋਹੀ ਬਲਜੀਤ ਕੌਰ ਨੇ ਮੌਤ ਨੂੰ ਦਿੱਤੀ ਮਾਤ, ਅੰਨਪੂਰਨਾ ਚੋਟੀ ਤੋਂ ਕੀਤਾ ਸਫਲ ਰੈਸਕਿਊ

ਚੰਡੀਗੜ੍ਹ, 18 ਅਪ੍ਰੈਲ 2023: ਹਿਮਾਚਲ ਦੀ ਧੀ ਬਲਜੀਤ ਕੌਰ (Mountaineer Baljeet Kaur) ਮੌਤ ਨੂੰ ਹਰਾ ਕੇ ਵਾਪਸ ਆ ਗਈ ਹੈ। ਬਲਜੀਤ ਕੌਰ ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਤੋਂ ਸਫਲਤਾਪੂਰਵਕ ਰੈਸਕਿਊ ਕੀਤਾ ਗਿਆ ਹੈ। ਹਿਮਾਚਲ ਦੇ ਸੋਲਨ ਜ਼ਿਲ੍ਹੇ ਦੀ ਰਹਿਣ ਵਾਲੀ ਬਲਜੀਤ ਕੌਰ ਨੂੰ ਹੈਲੀਕਾਪਟਰ ਰਾਹੀਂ ਅੰਨਪੂਰਨਾ ਬੇਸ ਕੈਂਪ ਲਿਆਂਦਾ ਗਿਆ । ਇਸਦੇ ਨਾਲ ਹੀ ਫਿਰ ਬਲਜੀਤ ਕੌਰ ਨੂੰ ਇੱਥੋਂ ਕਾਠਮੰਡੂ ਦੇ ਹਸਪਤਾਲ ਲਿਆਂਦਾ । ਜਿੱਥੇ ਉਨ੍ਹਾਂ ਦੀ ਮੈਡੀਕਲ ਜਾਂਚ ਕੀਤੀ ।

ਪਾਇਨੀਅਰ ਐਡਵੈਂਚਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬਲਜੀਤ ਕੌਰ ਨੂੰ ਹਵਾਈ ਜਹਾਜ਼ ਰਾਹੀਂ ਸੁਰੱਖਿਅਤ ਅੰਨਪੂਰਨਾ ਬੇਸ ਕੈਂਪ ਪਹੁੰਚਾਇਆ ਗਿਆ ਹੈ। ਇਸਤੋਂ ਬਾਅਦ ਨੂੰ ਡਾਕਟਰੀ ਜਾਂਚ ਲਈ ਕਾਠਮੰਡੂ ਵਾਪਸ ਲਿਜਾਇਆ ਗਿਆ । ਬਲਜੀਤ ਦੀ ਪ੍ਰਾਪਤੀ ਵਾਕਈ ਕਮਾਲ ਦੀ ਹੈ। ਅਸੀਂ ਉਹਨਾਂ ਦੀ ਤਾਕਤ, ਸਾਹਸ ਅਤੇ ਦ੍ਰਿੜ ਇਰਾਦੇ ਦੀ ਪ੍ਰਸ਼ੰਸਾ ਬਿਆਨ ਨਹੀਂ ਕਰ ਸਕਦੇ। ਉਸ ਦੀ ਵਿਆਪਕ ਸਿਖਲਾਈ, ਤਿਆਰੀ ਅਤੇ ਹੁਨਰ ਨੇ ਇਸ ਮੁਸ਼ਕਲ ਘਟਨਾ ਨੂੰ ਦੂਰ ਕਰਨ ਵਿੱਚ ਉਸਦੀ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਉਨ੍ਹਾਂ ਨੇ ਕਿਹਾ ਕਿ ਪਾਇਨੀਅਰ ਐਡਵੈਂਚਰ ਟੀਮ ਦੇ ਸਾਰੇ ਮੈਂਬਰਾਂ ਦੇ ਨਾਲ-ਨਾਲ ਹੈਲੀਕਾਪਟਰ ਬਚਾਅ ਅਤੇ ਸਾਰੇ ਅੰਨਪੂਰਨਾ ਮੁਹਿੰਮ ਦੇ ਮੈਂਬਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਸਫਲ ਬਚਾਅ ਮਿਸ਼ਨ ਵਿੱਚ ਮਦਦ ਕੀਤੀ। ਅਸੀਂ ਬਲਜੀਤ ਦੀ ਜਲਦੀ ਅਤੇ ਪੂਰੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।

ਜਿਕਰਯੋਗ ਹੈ ਕਿ ਵਿਸ਼ਵ ਰਿਕਾਰਡ ਬਣਾਉਣ ਵਾਲੀ ਪਰਬਤਾਰੋਹੀ ਬਲਜੀਤ ਕੌਰ (Mountaineer Baljeet Kaur) ਮਾਊਂਟ ਅੰਨਪੂਰਨਾ ਚੋਟੀ ਤੋਂ ਵਾਪਸ ਪਰਤਦੇ ਸਮੇਂ ਲਾਪਤਾ ਹੋ ਗਈ ਸੀ, ਇਸ ਦੌਰਾਨ ਬਲਿਟ ਕੌਰ ਵਲੋਂ ਕੁਝ ਸਿਗਨਲ ਦਿੱਤੇ ਗਏ । ਜਿਸਤੋਂ ਬਾਅਦਹੈਲੀਕਾਪਟਰਾਂ ਨਾਲ ਰੈਸਕਿਊ ਕੀਤਾ ਗਿਆ | ਬਲਜੀਤ ਕੌਰ ਸਿਰਫ 27 ਸਾਲਾਂ ਵਿੱਚ 8,000 ਮੀਟਰ ਦੀ ਉਚਾਈ ‘ਤੇ ਚੜ੍ਹਨ ਵਾਲੀ ਪਹਿਲੀ ਮਹਿਲਾ ਪਰਬਤਾਰੋਹੀ ਹੈ। ਉਨ੍ਹਾਂ ਨੇ ਇੰਨੇ ਘੱਟ ਸਮੇਂ ‘ਚ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ‘ਤੇ ਤਿਰੰਗਾ ਲਹਿਰਾ ਕੇ ਇਹ ਰਿਕਾਰਡ ਆਪਣੇ ਨਾਂ ਕੀਤਾ |

 

Scroll to Top