July 2, 2024 8:36 pm
World Red Cross Day

ਵਿਸ਼ਵ ਰੈੱਡ ਕਰਾਸ ਦਿਵਸ ਮੌਕੇ 60 ਦਿਵਿਆਂਗਜਨਾਂ ਨੂੰ ਮੋਟਰਾਈਜ਼ ਟਰਾਈ-ਸਾਇਕਲ ਕੀਤੀਆਂ ਪ੍ਰਦਾਨ

ਰੂਪਨਗਰ, 08 ਮਈ 2023: ਵਿਸ਼ਵ ਰੈੱਡ ਕਰਾਸ ਦਿਵਸ (World Red Cross Day) ਮੌਕੇ ‘ਤੇ 25 ਲੱਖ ਰੁਪਏ ਦੇ ਲਾਗਤ ਨਾਲ 60 ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਮੋਟਰਾਈਜ ਟਰਾਈ-ਸਾਇਕਲ ਪ੍ਰਦਾਨ ਕੀਤੀਆਂ ਗਈਆਂ ਹਨ । ਇਸ ਮੌਕੇ ਤੇ ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਵਲੋਂ ਕਰਵਾਏ ਗਏ ਲੋਕ ਭਲਾਈ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸੰਬੋਧਨ ਕਰਦਿਆਂ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮਾਨਵਤਾ ਦੀ ਸੇਵਾ ਵਿੱਚ ਭਾਈ ਘਨੱਈਆ ਜੀ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਸਾਨੂੰ ਨਿਰਸਵਾਰਥ ਹੋ ਕੇ ਲੋਕ ਭਲਾਈ ਦੇ ਨੇਕ ਕੰਮਾਂ ਵਿੱਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਇਨ੍ਹਾਂ ਤੋਂ ਹੀ ਪ੍ਰੇਰਨਾ ਲੈਂਦੇ ਹੋਏ ਅੱਜ ਇਸ ਵਿਸ਼ੇਸ਼ ਮੌਕੇ ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਮੋਟਰਾਈਜ ਟਰਾਈ-ਸਾਇਕਲ ਅਤੇ ਹੋਰ ਜ਼ਰੂਰੀ ਸਮਾਨ ਮੁੱਹਈਆ ਕਰਵਾਇਆ ਗਿਆ ਹੈ ਤਾਂ ਜੋ ਲੋੜਵੰਦ ਦਿਵਿਆਂਗਜਨਾਂ ਦੀ ਰੋਜ਼ਾਨਾ ਜ਼ਿੰਦਗੀ ਕੁਝ ਸੁਖਾਲੀ ਹੋ ਸਕੇ।

ਇਸ ਮੌਕੇ (World Red Cross Day) ‘ਤੇ ਡਿਪਟੀ ਕਮਿਸ਼ਨਰ ਵਲੋਂ ਰੈੱਡ ਕਰਾਸ ਦਾ ਝੰਡਾ ਲਹਿਰਾਇਆ ਗਿਆ ਅਤੇ ਸਰ ਜੀਨ ਹੈਨਰੀ ਡਿਊਨਾ ਅਤੇ ਭਾਈ ਘਨੱਈਆ ਨੂੰ ਯਾਦ ਕਰਦਿਆਂ ਫੁੱਲ ਅਰਪਿੱਤ ਕੀਤੇ ਗਏ ਅਤੇ ਰੈੱਡ ਕਰਾਸ ਦਫ਼ਤਰ ਵਿਖੇ ਬੂਟਾ ਵੀ ਲਗਾਇਆ ਗਿਆ।ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ 60 ਦਿਵਿਆਂਗ ਵਿਅਕਤੀਆਂ ਨੂੰ ਮੋਟਰਾਈਜ ਟਰਾਈ-ਸਾਇਕਲ ਪ੍ਰਦਾਨ ਕੀਤੀਆਂ ਗਈਆ। ਇਸ ਤੋਂ ਇਲਾਵਾ ਇਕ ਵਿਸ਼ੇਸ਼ ਪ੍ਰੋਗਰਾਮ ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਸਟੇਟ ਰੈੱਡ ਕਰਾਸ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਰੂਪਨਗਰ ਨਾਲ ਸਬੰਧਤ 10 ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਅਤੇ 10 ਦਿਵਿਆਂਗ ਵਿਅਕਤੀਆਂ ਨੂੰ ਮੋਟਰਾਈਜ ਟਰਾਈਸਾਈਕਲ ਗਵਰਨਰ, ਪੰਜਾਬ ਵਲੋਂ ਪ੍ਰਦਾਨ ਕੀਤੇ ਗਏ।

ਇਸ ਮੌਕੇ ਸਹਾਇਕ ਕਮਿਸ਼ਨਰ (ਜ) ਰੂਪਨਗਰ-ਕਮ ਆਨਰੇਰੀ ਸਕੱਤਰ ਰੈੱਡ ਕਰਾਸ ਸ.ਅਰਵਿੰਦਰ ਪਾਲ ਸਿੰਘ ਸੋਮਲ, ਐਸ.ਡੀ.ਐਮ ਰੂਪਨਗਰ ਸ.ਹਰਬੰਸ ਸਿੰਘ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਅਰੁਣ ਕੁਮਾਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ, ਕੋਆਰਡੀਨੇਟਰ ਨਹਿਰੂ ਯੂਵਾ ਕੇਂਦਰ ਸ਼੍ਰੀ ਪੰਕਜ ਯਾਦਵ ਅਤੇ ਰੈੱਡ ਕਰਾਸ ਤੋਂ ਸ਼੍ਰੀਮਤੀ ਕਿਰਨਪ੍ਰੀਤ ਗਿੱਲ, ਸ਼੍ਰੀਮਤੀ ਸਕੀਨਾ ਐਰੀ, ਸ਼੍ਰੀਮਤੀ ਸੁਰਿੰਦਰ ਦਰਦੀ, ਸ਼੍ਰੀਮਤੀ ਆਦਰਸ਼ ਸ਼ਰਮਾ, ਸ਼੍ਰੀਮਤੀ ਸੀਮਾ ਥਾਪਰ, ਸ਼੍ਰੀਮਤੀ ਗੁਰਸੀਰਤ ਕੌਰ, ਸ੍ਰੀਮਤੀ ਪਰਮਿੰਦਰ ਕੌਰ, ਡੀ ਐਸ ਦਿਉਲ, ਡਾ. ਭੀਮ ਸੇਨ ਸਕੱਤਰ ਰੈੱਡ ਕਰਾਸ ਗੁਰਸੋਹਣ ਸਿੰਘ, ਸਟਾਫ ਵੱਖ-ਵੱਖ ਪਿੰਡਾਂ ਤੋਂ ਆਸ਼ਾ ਵਰਕਰ, ਆਗਨਵਾੜੀ ਵਰਕਰ, ਯੂਥ ਕਲੱਬਾਂ ਦੇ ਨੁਮਾਇਦੇ ਨਰਸਿੰਗ ਕਾਲਜ ਦੀਆਂ ਸਿਖਿਆਰਥਣਾਂ ਅਤੇ ਸਕਿੱਲ ਸੈਂਟਰਾਂ ਦੇ ਵਿਦਿਆਰਥੀ ਸ਼ਾਮਿਲ ਹੋਏ।