ਚੰਡੀਗ੍ਹੜ, 23 ਦਸੰਬਰ 2023: ਇੰਟਰਨੈਸ਼ਨਲ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ (Vivek Bindra) ‘ਤੇ ਆਪਣੀ ਦੂਜੀ ਘਰਵਾਲੀ ਨਾਲ ਕੁੱਟਮਾਰ ਕਰਨ ਦਾ ਦੋਸ਼ ਲੱਗਾ ਹੈ। ਬਿੰਦਰਾ ਖਿਲਾਫ ਨੋਇਡਾ ‘ਚ ਐੱਫ.ਆਈ.ਆਰ. ਇਸ ਦੇ ਮੁਤਾਬਕ ਵਿਵੇਕ ਨੇ ਕਮਰੇ ਨੂੰ ਤਾਲਾ ਲਗਾ ਕੇ ਘਰਵਾਲੀ ਦੀ ਕਥਿਤ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਕਾਰਨ ਉਸ ਦੇ ਕੰਨ ਦਾ ਪਰਦਾ ਫਟ ਗਿਆ। ਬਿੰਦਰਾ ਨੇ ਕਥਿਤ ਤੋੜ ‘ਤੇ ਆਪਣੀ ਘਰਵਾਲੀ ਨੂੰ ਗਾਲ੍ਹਾਂ ਵੀ ਕੱਢੀਆਂ ਅਤੇ ਪਤਨੀ ਦਾ ਮੋਬਾਈਲ ਵੀ ਤੋੜ ਦਿੱਤਾ।
ਐਫਆਈਆਰ ਮੁਤਾਬਕ ਵਿਵੇਕ ਬਿੰਦਰਾ (Vivek Bindra) ਦਾ ਵਿਆਹ 6 ਦਸੰਬਰ ਨੂੰ ਯਾਨਿਕਾ ਨਾਲ ਹੋਇਆ ਸੀ। ਕੁੱਟਮਾਰ ਦੀ ਘਟਨਾ 8 ਦਸੰਬਰ ਨੂੰ ਵਾਪਰੀ ਸੀ। ਇਸ ਤੋਂ ਬਾਅਦ ਯਾਨਿਕਾ ਨੂੰ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਯਾਨਿਕਾ ਦੇ ਭਰਾ ਵੈਭਵ ਕਵਾਤਰਾ ਨੇ 14 ਦਸੰਬਰ ਨੂੰ ਸੈਕਟਰ-126 ਥਾਣੇ ਵਿੱਚ ਵਿਵੇਕ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ।
ਹਾਲਾਂਕਿ ਇਹ ਮਾਮਲਾ ਸ਼ੁੱਕਰਵਾਰ ਸ਼ਾਮ ਨੂੰ ਸਾਹਮਣੇ ਆਇਆ। ਵਿਵੇਕ ਬਿੰਦਰਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ‘ਚ ਉਹ ਸੁਸਾਇਟੀ ਦੇ ਗੇਟ ‘ਤੇ ਆਪਣੀ ਪਤਨੀ ਨਾਲ ਬਹਿਸ ਕਰਦਾ ਨਜ਼ਰ ਆ ਰਿਹਾ ਹੈ। ਵਿਵੇਕ ਬਿੰਦਰਾ ਬਾਡਾ ਬਿਜ਼ਨਸ ਦੇ ਸੀ.ਈ.ਓ. ਵਿਵੇਕ ਦੇ ਯੂਟਿਊਬ ‘ਤੇ 2 ਕਰੋੜ ਤੋਂ ਵੱਧ ਸਬਸਕ੍ਰਾਈਬਰ ਹਨ।
ਗਾਜ਼ੀਆਬਾਦ ਦੇ ਚੰਦਰ ਨਗਰ ਦੇ ਰਹਿਣ ਵਾਲੇ ਵੈਭਵ ਕਵਾਤਰਾ ਨੇ ਐਫਆਈਆਰ ਦਰਜ ਕਰਵਾਈ ਹੈ। ਵੈਭਵ ਨੇ ਦੱਸਿਆ, “ਮੇਰੀ ਭੈਣ ਯਾਨਿਕਾ ਦਾ ਵਿਆਹ ਵਿਵੇਕ ਬਿੰਦਰਾ ਨਾਲ 6 ਦਸੰਬਰ ਨੂੰ ਲਲਿਤ ਮਾਨਗਰ ਹੋਟਲ ਵਿੱਚ ਹੋਇਆ ਸੀ। ਵਿਵੇਕ ਫਿਲਹਾਲ ਸੁਪਰਨੋਵਾ ਵੈਸਟ ਰੈਜ਼ੀਡੈਂਸੀ, ਸੈਕਟਰ-94 ਵਿੱਚ ਰਹਿੰਦਾ ਹੈ। 8 ਦਸੰਬਰ ਨੂੰ ਸਵੇਰੇ 3 ਵਜੇ ਵਿਵੇਕ ਆਪਣੀ ਮਾਂ ਪ੍ਰਭਾ ਨਾਲ ਝਗੜਾ ਕਰ ਰਿਹਾ ਸੀ। ਜਦੋਂ ਯਾਨਿਕਾ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਵਿਵੇਕ ਨੂੰ ਆਪਣੀ ਪਤਨੀ ‘ਤੇ ਗੁੱਸਾ ਆ ਗਿਆ ਅਤੇ ਕੁੱਟਮਾਰ ਕੀਤੀ |