ਚੰਡੀਗੜ੍ਹ, 21 ਜਨਵਰੀ 2025: ਪੰਜਾਬ ਸਰਕਾਰ ( Punjab government) ਵੱਲੋਂ ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ (Doctors) ਦੀ ਇੱਕ ਵੱਡੀ ਮੰਗ ਪੂਰਾ ਕੀਤਾ ਗਿਆ ਹੈ | ਪੰਜਾਬ ਸਰਕਾਰ ਵੱਲੋਂ ਪ੍ਰਮੋਸ਼ਨਲ ਪੇ ਸਕੇਲ ਸਕੀਮ ਨੂੰ ਬਹਾਲ ਕੀਤਾ ਗਿਆ ਹੈ। ਪਿਛਲੀ ਕਾਂਗਰਸ ਸਰਕਾਰ ਨੇ ਇਸਨੂੰ 2021 ‘ਚ ਬੰਦ ਕਰ ਦਿੱਤਾ ਸੀ। ਜਿਸ ਕਾਰਨ ਡਾਕਟਰਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕਾਰਨ ਸਰਕਾਰੀ ਹਸਪਤਾਲਾਂ ਦੇ ਡਾਕਟਰ ਆਪਣੀਆਂ ਨੌਕਰੀਆਂ ਵਿਚਕਾਰ ਹੀ ਛੱਡ ਰਹੇ ਸਨ। ਇਸ ਸਕੀਮ ਤਹਿਤ ਲਗਭਗ 2500 ਡਾਕਟਰਾਂ ਨੂੰ ਲਾਭ ਹੋਵੇਗਾ।
ਸੂਬਾ ਸਰਕਾਰ ( Punjab government) ਵੱਲੋਂ ਜਾਰੀ ਨੋਟੀਫੀਕੇਸਨ ਮੁਤਾਬਕ ਪੰਜਾਬ ਸਰਕਾਰ ਨੇ ਡਾਕਟਰਾਂ ਦੀ ਤਨਖਾਹ ‘ਚ ਵਾਧਾ ਕੀਤਾ ਹੈ | ਨੋਟੀਫੀਕੇਸਨ ਮੁਤਾਬਕ ਡਾਕਟਰਾਂ ਦੀ ਨਿਯੁਕਤੀ ਸਮੇਂ 56100 ਰੁਪਏ ਤਨਖ਼ਾਹ ਹੋਵੇਗੀ | ਨੌਕਰੀ ਦੇ ਪੰਜ ਸਾਲ ਹੋਣ ‘ਤੇ 67400, ਦਸ ਸਾਲ ਨੋਕਰੀ ਪੂਰੀ ਹੋਣ ‘ਤੇ 83600 ਅਤੇ 15 ਸਾਲ ਪੂਰੇ ਹੋਣ ‘ਤੇ 1 ਲੱਖ 22 ਹਜ਼ਾਰ 800 ਰੁਪਏ ਤਨਖ਼ਾਹ ਹੋਵੇਗੀ |
Read More: Ludhiana: ਲੁਧਿਆਣਾ ‘ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ, ਡੇਢ ਕੁਇੰਟਲ ਨਕਲੀ ਪਨੀਰ ਜ਼ਬਤ