ਦੇਸ਼, 16 ਸਤੰਬਰ 2025: Mother Dairy News: ਮਦਰ ਡੇਅਰੀ ਨੇ ਮੰਗਲਵਾਰ ਨੂੰ ਆਪਣੇ ਉਤਪਾਦਾਂ ਦੀਆਂ ਕੀਮਤਾਂ ‘ਚ ਕਟੌਤੀ ਦਾ ਐਲਾਨ ਕੀਤਾ ਹੈ। ਇਹ ਐਲਾਨ ਉਨ੍ਹਾਂ ਉਤਪਾਦਾਂ ਦੀਆਂ ਕੀਮਤਾਂ ਨਾਲ ਸਬੰਧਤ ਹੈ, ਜਿਨ੍ਹਾਂ ਦੀਆਂ ਕੀਮਤਾਂ 22 ਸਤੰਬਰ ਤੋਂ GST ਕਾਨੂੰਨ ‘ਚ ਐਲਾਨੇ ਸੁਧਾਰਾਂ ਤਹਿਤ ਪ੍ਰਭਾਵਿਤ ਹੋਣ ਜਾ ਰਹੀਆਂ ਹਨ।
ਜੀਐੱਸਟੀ ਸੁਧਾਰ ਪ੍ਰਕਿਰਿਆ ਦੇ ਹਿੱਸੇ ਵਜੋਂ ਜੀਐੱਸਟੀ ਕੌਂਸਲ ਨੇ ਹੁਣ ਪਹਿਲਾਂ ਦੇ ਚਾਰ ਸਲੈਬਾਂ ਦੀ ਬਜਾਏ ਸਿਰਫ 5 ਅਤੇ 18 ਫੀਸਦੀ ਦੀਆਂ ਦਰਾਂ ਨਿਰਧਾਰਤ ਕੀਤੀਆਂ ਹਨ। ਇਸ ਤੋਂ ਬਾਅਦ 350 ਤੋਂ ਵੱਧ ਵਸਤੂਆਂ ‘ਤੇ ਜੀਐੱਸਟੀ (GST) ਦਰਾਂ ਘਟਾਈਆਂ ਜਾਣਗੀਆਂ। ਇਹ ਨਵੀਆਂ ਦਰਾਂ 22 ਸਤੰਬਰ ਤੋਂ ਲਾਗੂ ਹੋਣਗੀਆਂ।
ਮਦਰ ਡੇਅਰੀ ਨੇ ਕਿਹਾ ਹੈ ਕਿ ਉਹ ਆਪਣੇ ਸਾਰੇ ਡੇਅਰੀ ਅਤੇ ਖੁਰਾਕੀ ਉਤਪਾਦਾਂ ਦੀਆਂ ਕੀਮਤਾਂ ਘਟਾ ਰਹੀ ਹੈ ਜੋ ਸਰਕਾਰ ਦੁਆਰਾ ਵਸਤੂਆਂ ਅਤੇ ਸੇਵਾਵਾਂ ਟੈਕਸ (GST) 2.0 ‘ਚ ਕੀਤੇ ਗਏ ਵੱਡੇ ਬਦਲਾਵਾਂ ਤੋਂ ਪ੍ਰਭਾਵਿਤ ਹਨ। ਦੇਸ਼ ਦੇ ਪ੍ਰਸਿੱਧ ਡੇਅਰੀ ਬ੍ਰਾਂਡ ਨੇ ਕਿਹਾ ਹੈ ਕਿ ਨਵੀਆਂ ਕੀਮਤਾਂ 22 ਸਤੰਬਰ ਤੋਂ ਲਾਗੂ ਹੋਣਗੀਆਂ।
ਭਾਰਤ ਸਰਕਾਰ ਦੇ ਐਲਾਨਾਂ ਤੋਂ ਬਾਅਦ ਦੁੱਧ, ਪਨੀਰ, ਘਿਓ, ਮੱਖਣ, ਪਨੀਰ ਅਤੇ ਮਿਲਕਸ਼ੇਕ ਵਰਗੇ ਪ੍ਰਮੁੱਖ ਡੇਅਰੀ ਉਤਪਾਦਾਂ ਦੀਆਂ ਕੀਮਤਾਂ ਘਟਾਉਣੀਆਂ ਹਨ। ਇਨ੍ਹਾਂ ਉਤਪਾਦਾਂ ‘ਤੇ ਜੀਐਸਟੀ 5-18% ਤੋਂ ਘਟਾ ਕੇ 0-5% ਕਰ ਦਿੱਤਾ ਗਿਆ ਹੈ। ਉਦਾਹਰਣ ਵਜੋਂ, 1 ਲੀਟਰ ਯੂਐਚਟੀ ਦੁੱਧ (ਟੈਟਰਾ ਪੈਕ) ਹੁਣ 77 ਰੁਪਏ ਤੋਂ ਵਧਾ ਕੇ 75 ਰੁਪਏ ‘ਚ ਮਿਲੇਗਾ। ਇਸ ਦੇ ਨਾਲ ਹੀ, 500 ਗ੍ਰਾਮ ਮੱਖਣ ਦੀ ਕੀਮਤ 305 ਰੁਪਏ ਤੋਂ ਵਧਾ ਕੇ 285 ਰੁਪਏ ‘ਚ ਮਿਲੇਗਾ। ਇਸੇ ਤਰ੍ਹਾਂ, ਮਦਰ ਡੇਅਰੀ ਦੀ ਆਈਸ ਕਰੀਮ ਅਤੇ ਸਫਲ ਦੇ ਪ੍ਰੋਸੈਸਡ ਫੂਡ ਵੀ ਸਸਤੇ ਹੋ ਜਾਣਗੇ।
Read More: Mother Dairy: ਵੇਰਕਾ ਤੋਂ ਬਾਅਦ ਹੁਣ ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ ‘ਚ ਕੀਤਾ ਵਾਧਾ, ਜਾਣੋ ਨਵੇਂ ਰੇਟ