July 3, 2024 10:10 am

ਆਪਣੇ ਪੁੱਤ ਦੀ ਬਰਸੀ ਤੋਂ ਪਹਿਲਾਂ ਭਾਵੁਕ ਹੋਏ ਮਾਤਾ ਚਰਨ ਕੌਰ ਪੋਸਟ ਸਾਂਝੀ ਕਰ ਲਿਖਿਆ”ਸ਼ੁੱਭ ਪੁੱਤ ਕਿੱਥੇ ਮੈਂ ਤੇਰੇ ਵਿਆਹ ਦਾ ਸਹਿਜਪਾਠ ਸਾਹਿਬ ਪਰ..

ਚੰਡੀਗੜ, 13 ਮਾਰਚ 2023:  ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਕ ਵੀਡੀਓ ਸਾਂਝੀ ਕੀਤੀ ਸੀ। ਇਸ ਵੀਡੀਓ ’ਚ ਉਨ੍ਹਾਂ ਵਲੋਂ ਸਿੱਧੂ ਨੂੰ ਚਾਹੁਣ ਵਾਲਿਆਂ ਨੂੰ 19 ਮਾਰਚ ਨੂੰ ਸਿੱਧੂ ਦੀ ਪਹਿਲੀ ਬਰਸੀ ’ਚ ਪਹੁੰਚਣ ਦੀ ਬੇਨਤੀ ਕੀਤੀ ਗਈ ਸੀ ।
ਸਿੱਧੂ ਦੀ ਪਹਿਲੀ ਬਰਸੀ ਦਾ ਸਮਾਗਮ ਮਾਨਸਾ ਦੀ ਅਨਾਜ ਮੰਡੀ ਵਿਖੇ ਰੱਖਿਆ ਗਿਆ ਹੈ। ਉਥੇ ਹੁਣ ਸਿੱਧੂ ਦੀ ਮਾਂ ਚਰਨ ਕੌਰ ਨੇ ਇਕ ਭਾਵੁਕ ਸੁਨੇਹਾ ਸਾਂਝਾ ਕੀਤਾ ਹੈ।
ਪੋਸਟ ਸਾਂਝੀ ਕਰ ਲਿਖਿਆ “ਸ਼ੁੱਭ ਪੁੱਤ ਕਿੱਥੇ ਮੈਂ ਤੇਰੇ ਵਿਆਹ ਦਾ ਸਹਿਜਪਾਠ ਸਾਹਿਬ ਬੜੇ ਚਾਅ ਨਾਲ ਕਰਾਉਣਾ ਸੀ ਬੱਚੇ ਪਰ ਅਫਸੋਸ ਸਾਨੂੰ ਤੇਰੀ ਵਿਦਾਇਗੀ ਦਾ ਕਰਾਉਣ” ਪੈ ਰਿਹੈ ਪੁੱਤ ਪਰ ਬੱਚੇ ਮੈਨੂੰ ਤੇਰੇ ਤੇ ਮਾਣ ਐ ਤੁਸੀ ਐਨੀ ਦੁਨੀਆ ਦਾ ਪਿਆਰ ਸਾਡੀ ਝੋਲੀ ਪਾਕੇ ਗਏ ਹੋ ਕਮੀ ਤਾਂ ਤੁਸੀ ਕੋਈ ਨੀ ਛੱਡੀ ਪਰ ਤੇਰੀ ਘਾਟ ਸਾਡੇ ਹਰ ਪਲ ਹਰ ਸਾਹ ਨਾਲ ਰੜਕਦੀਐ ਸਾਨੂੰ ਤੇਰੇ ਬਿਨਾ ਜੀਣਾ ਪੈ ਰਿਹੈ ”

SIDHU MOTHER