ਸਪੋਰਟਸ, 24 ਫਰਵਰੀ 2026: ਟੀ-20 ਵਿਸ਼ਵ ਕੱਪ ਦੇ ਚੌਥੇ ਸੁਪਰ 8 ਮੈਚ ‘ਚ ਵੈਸਟਇੰਡੀਜ਼ ਨੇ ਜ਼ਿੰਬਾਬਵੇ ਨੂੰ 107 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਜ਼ਿੰਬਾਬਵੇ ਨੇ ਵਾਨਖੇੜੇ ਸਟੇਡੀਅਮ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਵੈਸਟਇੰਡੀਜ਼ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 254 ਦੌੜਾਂ ਬਣਾਈਆਂ।
255 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜ਼ਿੰਬਾਬਵੇ 17.4 ਓਵਰਾਂ ‘ਚ 147 ਦੌੜਾਂ ‘ਤੇ ਆਲ ਆਊਟ ਹੋ ਗਿਆ। ਸ਼ਿਮਰੋਨ ਹੇਟਮਾਇਰ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। 19 ਗੇਂਦਾਂ ‘ਤੇ ਅਰਧ ਸੈਂਕੜਾ ਲਗਾਉਣ ਵਾਲੇ ਸ਼ਿਮਰੋਨ ਹੇਟਮਾਇਰ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਇਸ ਮੈਚ ‘ਚ 10 ਰਿਕਾਰਡ ਅਤੇ ਦਿਲਚਸਪ ਪਲ ਦੇਖਣ ਨੂੰ ਮਿਲੇ।
ਟੀ-20 ਵਿਸ਼ਵ ਕੱਪ ਦੇ ਇੱਕ ਮੈਚ ‘ਚ ਸਭ ਤੋਂ ਵੱਧ ਛੱਕੇ
ਇਸ ਮੈਚ ‘ਚ ਕੁੱਲ 31 ਛੱਕੇ ਮਾਰੇ ਗਏ। ਇਹ ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ ਇੱਕ ਮੈਚ ‘ਚ ਸਭ ਤੋਂ ਵੱਧ ਛੱਕਿਆਂ ਦਾ ਰਿਕਾਰਡ ਹੈ। ਪਿਛਲਾ ਰਿਕਾਰਡ 30 ਛੱਕਿਆਂ ਦਾ ਸੀ, ਜੋ 2014 ‘ਚ ਆਇਰਲੈਂਡ ਅਤੇ ਨੀਦਰਲੈਂਡ ਵਿਚਕਾਰ ਸਿਲਹਟ ‘ਚ ਖੇਡੇ ਗਏ ਮੈਚ ‘ਚ ਬਣਾਇਆ ਗਿਆ ਸੀ।
ਹੇਟਮਾਇਰ ਦਾ 19 ਗੇਂਦਾਂ ‘ਚ ਅਰਧ ਸੈਂਕੜਾ
ਸ਼ਿਮਰੋਨ ਹੇਟਮਾਇਰ ਨੇ ਜ਼ਿੰਬਾਬਵੇ ਵਿਰੁੱਧ 19 ਗੇਂਦਾਂ ‘ਚ ਅਰਧ ਸੈਂਕੜਾ ਮਾਰਿਆ। ਇਹ ਵੈਸਟ ਇੰਡੀਜ਼ ਦੇ ਕਿਸੇ ਖਿਡਾਰੀ ਦੁਆਰਾ ਟੀ-20 ਵਿਸ਼ਵ ਕੱਪ ‘ਚ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਉਨਾਂਹ ਨੇ ਐਡੀਸ਼ਨ ‘ਚ ਈਡਨ ਗਾਰਡਨ ‘ਚ ਸਕਾਟਲੈਂਡ ਵਿਰੁੱਧ 22 ਗੇਂਦਾਂ ‘ਚ ਅਰਧ ਸੈਂਕੜਾ ਵੀ ਲਗਾਇਆ। ਹੇਟਮਾਇਰ ਤੋਂ ਪਹਿਲਾਂ, ਇਹ ਰਿਕਾਰਡ ਕ੍ਰਿਸ ਗੇਲ ਦੇ ਨਾਮ ਸੀ। ਗੇਲ ਨੇ 2012 ‘ਚ ਕੋਲੰਬੋ ‘ਚ ਆਸਟ੍ਰੇਲੀਆ ਵਿਰੁੱਧ 23 ਗੇਂਦਾਂ ‘ਚ ਅਰਧ ਸੈਂਕੜਾ ਬਣਾਇਆ।
ਜ਼ਿੰਬਾਬਵੇ ਦੇ ਬ੍ਰੈਡਲੀ ਇਵਾਨਸ ਅਤੇ ਰਿਚਰਡ ਨਗਾਰਾਵਾ ਨੇ ਇਸ ਮੈਚ ‘ਚ ਆਖਰੀ ਵਿਕਟ ਲਈ 19 ਗੇਂਦਾਂ ‘ਚ 44 ਦੌੜਾਂ ਬਣਾਈਆਂ। ਇਹ ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ 10ਵੀਂ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ। ਪਿਛਲਾ ਰਿਕਾਰਡ ਵੈਸਟ ਇੰਡੀਜ਼ ਦੇ ਗੁਡਾਕੇਸ਼ ਮੋਤੀ ਅਤੇ ਸ਼ੇਰਫੇਨ ਰਦਰਫੋਰਡ ਦੇ ਨਾਮ ਸੀ। ਉਨ੍ਹਾਂ ਨੇ 2024 ‘ਚ ਨਿਊਜ਼ੀਲੈਂਡ ਵਿਰੁੱਧ 37 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ ਸੀ।
ਜ਼ਿੰਬਾਬਵੇ ਦੇ ਓਪਨਰ ਬ੍ਰਾਇਨ ਬੇਨੇਟ 5 ਦੌੜਾਂ ਬਣਾ ਕੇ ਆਊਟ ਹੋਏ। ਇਹ ਇਸ ਟੂਰਨਾਮੈਂਟ ‘ਚ ਉਨ੍ਹਾਂ ਦਾ ਪਹਿਲਾ ਆਊਟ ਸੀ। ਉਹ ਪਿਛਲੇ ਚਾਰ ਮੈਚਾਂ ‘ਚ ਨਾਬਾਦ ਰਹੇ ਸਨ। ਆਪਣੇ ਆਊਟ ਹੋਣ ਤੋਂ ਪਹਿਲਾਂ, ਉਨ੍ਹਾਂ ਨੇ ਇਸ ਐਡੀਸ਼ਨ ‘ਚ 180 ਦੌੜਾਂ ਬਣਾਈਆਂ, ਬਿਨਾਂ ਆਊਟ ਹੋਏ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ। ਇਹ ਰਿਕਾਰਡ ਨੀਦਰਲੈਂਡ ਦੇ ਟੌਮ ਕੂਪਰ ਦੇ ਨਾਮ ਸੀ, ਜਿਸਨੇ 2014 ‘ਚ ਬਿਨਾਂ ਆਊਟ ਹੋਏ 111 ਦੌੜਾਂ ਬਣਾਈਆਂ।
ਹੇਟਮਾਇਰ ਨੇ ਪੂਰਨ ਦੇ 17 ਛੱਕਿਆਂ ਦੇ ਰਿਕਾਰਡ ਦੀ ਬਰਾਬਰੀ
ਸ਼ਿਮਰੋਨ ਹੇਟਮਾਇਰ ਨੇ ਜ਼ਿੰਬਾਬਵੇ ਵਿਰੁੱਧ ਸੱਤ ਛੱਕੇ ਲਗਾਏ। ਉਨ੍ਹਾਂ ਨੇ ਇਸ ਟੀ-20 ਵਿਸ਼ਵ ਕੱਪ ‘ਚ ਹੁਣ ਤੱਕ 17 ਛੱਕੇ ਲਗਾਏ ਹਨ। ਹੇਟਮਾਇਰ ਨੇ ਇੱਕ ਹੀ ਐਡੀਸ਼ਨ ‘ਚ ਸਭ ਤੋਂ ਵੱਧ ਛੱਕਿਆਂ ਦੇ ਰਿਕਾਰਡ ਦੀ ਬਰਾਬਰੀ ਕੀਤੀ। ਇਸ ਤੋਂ ਪਹਿਲਾਂ, ਵੈਸਟਇੰਡੀਜ਼ ਦੇ ਨਿਕੋਲਸ ਪੂਰਨ ਨੇ 2024 ਟੀ-20 ਵਿਸ਼ਵ ਕੱਪ ‘ਚ 17 ਛੱਕੇ ਲਗਾਏ ਸਨ।
Read More: ਸੈਮੀਫਾਈਨਲ ਲਈ ਭਾਰਤ ਨੂੰ ਵੱਡੇ ਫਰਕ ਨਾਲ ਜਿੱਤਣੇ ਪੈਣਗੇ 2 ਮੈਚ, ਨੈੱਟ ਰਨ ਰੇਟ ਨੇ ਵਧਾਈ ਚਿੰਤਾ




