ਦਿੱਲੀ,12 ਦਸੰਬਰ 2025: ਕਾਂਗਰਸ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਲੋਕ ਸਭਾ ‘ਚ ਹਵਾ ਪ੍ਰਦੂਸ਼ਣ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ, “ਸਾਡੇ ਦੇਸ਼ ਦੇ ਜ਼ਿਆਦਾਤਰ ਵੱਡੇ ਸ਼ਹਿਰ ਜ਼ਹਿਰੀਲੀ ਹਵਾ ਨਾਲ ਜੂਝ ਰਹੇ ਹਨ। ਲੱਖਾਂ ਬੱਚੇ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਲੋਕ ਕੈਂਸਰ ਤੋਂ ਪੀੜਤ ਹਨ।”
ਰਾਹੁਲ ਗਾਂਧੀ ਨੇ ਕਿਹਾ ਕਿ “ਇਹ ਇੱਕ ਮਹੱਤਵਪੂਰਨ ਮੁੱਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਮਾਮਲੇ ‘ਤੇ ਸਰਕਾਰ ਅਤੇ ਸਾਡੇ ਵਿਚਕਾਰ ਸਹਿਮਤੀ ਹੋਵੇਗੀ। ਇਸ ਸਦਨ ਦਾ ਹਰ ਮੈਂਬਰ ਇਸ ਗੱਲ ਨਾਲ ਸਹਿਮਤ ਹੋਵੇਗਾ ਕਿ ਅਸੀਂ ਸਾਰੇ ਪ੍ਰਦੂਸ਼ਣ ਕਾਰਨ ਦੇਸ਼ ਦੇ ਲੋਕਾਂ ਨੂੰ ਹੋ ਰਹੇ ਨੁਕਸਾਨ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ।”
ਇਸ ਦੇ ਜਵਾਬ ‘ਚ ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ, “ਸਰਕਾਰ ਨੇ ਪਹਿਲੇ ਦਿਨ ਤੋਂ ਹੀ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ ਕਿ ਅਸੀਂ ਸਾਰੇ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕਰਨ ਲਈ ਤਿਆਰ ਹਾਂ। ਸਰਕਾਰ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀ ਦੇ ਆਗੂਆਂ ਤੋਂ ਸੁਝਾਅ ਲੈਣ ਲਈ ਵੀ ਤਿਆਰ ਹੈ।”
ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਤਾਮਿਲਨਾਡੂ ‘ਚ ਦੀਵੇ ਜਗਾਉਣ ਦੀ ਮੰਗ ਕਰ ਰਹੇ ਹਿੰਦੂਆਂ ‘ਤੇ ਲਾਠੀਚਾਰਜ ਦਾ ਮੁੱਦਾ ਉਠਾਇਆ। ਉਨ੍ਹਾਂ ਤਾਮਿਲਨਾਡੂ ‘ਚ ਡੀਐਮਕੇ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ “ਤਾਮਿਲਨਾਡੂ ਸਨਾਤਨ ਧਰਮ ਦੇ ਵਿਰੋਧ ਦਾ ਪ੍ਰਤੀਕ ਬਣ ਗਿਆ ਹੈ। ਉਨ੍ਹਾਂ ਦੇ ਮੰਤਰੀ ਸਨਾਤਨ ਧਰਮ ਦੇ ਵਿਰੁੱਧ ਬਿਆਨ ਦਿੰਦੇ ਹਨ।”
Read More: ਅਨੁਰਾਗ ਠਾਕੁਰ ਨੇ TMC ਸੰਸਦ ਮੈਂਬਰ ‘ਤੇ ਸੰਸਦ ‘ਚ ਈ-ਸਿਗਰੇਟ ਪੀਣ ਦੇ ਲਗਾਏ ਦੋਸ਼




