ਚੰਡੀਗੜ੍ਹ 11 ਜਨਵਰੀ 2023: ਅਮਰੀਕਾ (America) ‘ਚ ਏਅਰਪੋਰਟ ਅਤੇ ਏਅਰ ਟ੍ਰੈਫਿਕ ਕੰਟਰੋਲ ਦੇ ਕੰਪਿਊਟਰਾਂ ‘ਚ ਅਚਾਨਕ ਤਕਨੀਕੀ ਖ਼ਰਾਬੀ ਆਉਣ ਤੋਂ ਬਾਅਦ ਦੇਸ਼ ਭਰ ‘ਚ ਸਾਰੀਆਂ ਏਅਰਲਾਈਨਾਂ ਦੀਆਂ ਉਡਾਣਾਂ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਦੇ ਕੰਪਿਊਟਰਾਂ ‘ਚ ਤਕਨੀਕੀ ਖ਼ਰਾਬੀ ਆ ਗਈ ਹੈ, ਜਿਸ ਤੋਂ ਬਾਅਦ ਅਮਰੀਕਾ ਭਰ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਪ੍ਰਾਪਤ ਜਾਣਕਰੀ ਮੁਤਾਬਕ ਹੁਣ ਤੱਕ ਕੁੱਲ 760 ਉਡਾਣਾਂ ਰੱਦ ਹੋਈਆਂ ਹਨ। ਫਲਾਈਟ ਟਰੈਕਰ FlightAware.com ਦੇ ਅਨੁਸਾਰ – 91 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਅਮਰੀਕੀ (America) ਮੀਡੀਆ ਨੇ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫਏਏ) ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਫੈਡਰਲ ਏਵੀਏਸ਼ਨ ਏਜੰਸੀ ਨੇ ਕਿਹਾ- ਨੋਟਮ (ਨੋਟਿਸ ਟੂ ਏਅਰ ਮਿਸ਼ਨ) ਸਿਸਟਮ ‘ਫੇਲ’ ਹੋ ਗਿਆ ਹੈ। ਐੱਫਏਏ ਨੇ ਇੱਕ ਨਵੇਂ ਬਿਆਨ ਵਿੱਚ ਕਿਹਾ ਕਿ ਅਜਿਹਾ ਕੰਪਿਊਟਰ ਸਿਸਟਮ ਵਿੱਚ ਤਕਨੀਕੀ ਖ਼ਰਾਬੀ ਕਾਰਨ ਹੋਇਆ ਹੈ। ਖਰਾਬੀ ਦਾ ਪਤਾ ਲਗਾਇਆ ਗਿਆ ਹੈ। ਫਲਾਈਟ ਸੰਚਾਲਨ ਜਲਦੀ ਹੀ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫਲਾਈਟ ਟ੍ਰੈਕਿੰਗ ਵੈੱਬਸਾਈਟ FlightAware ਨੇ ਦੱਸਿਆ ਕਿ ਸੰਯੁਕਤ ਰਾਜ ਅਮਰੀਕਾ ਦੇ ਪੂਰਬੀ ਸਮੇਂ ਦੇ ਅਨੁਸਾਰ ਸਵੇਰੇ 6:30 ਵਜੇ ਤੱਕ 700 ਤੋਂ ਵੱਧ ਉਡਾਣਾਂ ਸੰਯੁਕਤ ਰਾਜ ਵਿੱਚ ਜਾਂ ਬਾਹਰ ਗਈਆਂ। ਅਮਰੀਕੀ ਸਮੇਂ ਮੁਤਾਬਕ ਇਹ ਤਕਨੀਕੀ ਨੁਕਸ ਸਵੇਰੇ 5.31 ਵਜੇ ਦੇ ਕਰੀਬ ਸਾਹਮਣੇ ਆਇਆ।