July 2, 2024 9:14 pm
Sirhind

ਸਰਹਿੰਦ ‘ਚ ਰੇਲ ਹਾਦਸੇ ਕਾਰਨ 50 ਤੋਂ ਵੱਧ ਰੇਲ ਗੱਡੀਆਂ ਪ੍ਰਭਾਵਿਤ, ਰੇਲਵੇ ਵੱਲੋਂ ਕੰਟਰੋਲ ਰੂਮ ਦੇ ਨੰਬਰ ਜਾਰੀ

ਚੰਡੀਗੜ੍ਹ, 02 ਜੂਨ, 2024: ਫਤਿਹਗੜ੍ਹ ਸਾਹਿਬ ਦੇ ਸਾਧੂਗੜ੍ਹ ਅਤੇ ਸਰਹਿੰਦ (Sirhind) ਵਿਚਕਾਰ ਐਤਵਾਰ ਸਵੇਰੇ 4 ਵਜੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਉੱਤਰੀ ਰੇਲਵੇ ਵਿਭਾਗ ਨੇ ਕੰਟਰੋਲ ਰੂਮ ਦੇ ਨੰਬਰ ਜਾਰੀ ਕੀਤੇ ਹਨ। ਲੁਧਿਆਣਾ ਦੇ ਨੰਬਰ 94178-83569, ਜਲੰਧਰ 81461-39614, ਅੰਮ੍ਰਿਤਸਰ 74969-66206, ਪਠਾਨਕੋਟ 94637-44690 ਅਤੇ ਜੰਮੂ ਤਵੀ ਨੰਬਰ 019124-70116 ‘ਤੇ ਜਾਣਕਾਰੀ ਲਈ ਜਾ ਸਕਦੀ ਹੈ।

ਮਿਲੀ ਜਾਣਕਾਰੀ ਮੁਤਾਬਕ ਰੇਲ ਹਾਦਸੇ ਵਿੱਚ 51 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ, ਜਿਸ ਦੀ ਜਾਣਕਾਰੀ ਰੇਲਵੇ ਵੱਲੋਂ ਵੀ ਸਾਂਝੀ ਕੀਤੀ ਗਈ ਹੈ। ਰੇਲਵੇ ਮੁਤਾਬਕ ਰਾਜਪੁਰਾ, ਪਟਿਆਲਾ ਅਤੇ ਧੂਰੀ ਤੋਂ ਜਾਣ ਵਾਲੀਆਂ ਰੇਲ ਗੱਡੀਆਂ ਦਾ ਰੂਟ ਬਦਲ ਦਿੱਤਾ ਗਿਆ ਹੈ। ਕੁਝ ਹੋਰ ਟਰੇਨਾਂ ਨੂੰ ਵੀ ਚੰਡੀਗੜ੍ਹ ਦੇ ਰਸਤੇ ਡਾਇਵਰਟ ਕੀਤਾ ਗਿਆ ਹੈ।

Sirhind

ਜਿਕਰਯੋਗ ਹੈ ਸ੍ਰੀ ਫਤਿਹਗੜ੍ਹ ਸਾਹਿਬ ‘ਚ ਅੱਜ ਤੜਕਸਾਰ ਵੱਡਾ ਹਾਦਸਾ (Train accident) ਵਾਪਰਿਆ ਹੈ। ਸਰਹਿੰਦ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੂਰ ਮਾਧੋਪੁਰ ਚੌਂਕੀ (Sirhind)  ਨੇੜੇ ਐਤਵਾਰ ਤੜਕੇ ਕਰੀਬ 3:30 ਵਜੇ ਰੇਲ ਹਾਦਸਾ ਵਾਪਰਿਆ। ਇੱਥੇ ਦੋ ਮਾਲ ਰੇਲ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ। ਇਕ ਮਾਲ ਰੇਲਗੱਡੀ ਦਾ ਇੰਜਣ ਪਲਟ ਗਿਆ ਅਤੇ ਇਕ ਯਾਤਰੀ ਰੇਲਗੱਡੀ ਵੀ ਟਕਰਾ ਗਈ। ਹਾਦਸੇ ਵਿੱਚ ਦੋ ਲੋਕੋ ਪਾਇਲਟ ਜ਼ਖ਼ਮੀ ਹੋ ਗਏ। ਇਨ੍ਹਾਂ ਦੀ ਪਛਾਣ ਵਿਕਾਸ ਕੁਮਾਰ (37) ਅਤੇ ਹਿਮਾਂਸ਼ੂ ਕੁਮਾਰ (31) ਵਾਸੀ ਸਹਾਰਨਪੁਰ, ਯੂਪੀ ਵਜੋਂ ਹੋਈ ਹੈ।