ਚੰਡੀਗੜ੍ਹ, 29 ਮਈ 2024: ਚੰਡੀਗੜ੍ਹ ਦੇ ਬਾਪੂਧਾਮ ਇਲਾਕੇ ਵਿੱਚ ਸ਼ੀਤਲਾ ਮਾਤਾ ਮੰਦਿਰ ਨੇੜੇ ਇੱਕ ਸਟੂਡੀਓ ਦੀ ਦੁਕਾਨ ਤੋਂ ਖੰਘ ਦੀ ਦਵਾਈ ਕੋਰੈਕਸ (Corax medicine) ਦੀਆਂ 20 ਤੋਂ ਵੱਧ ਪੇਟੀਆਂ ਬਰਾਮਦ ਹੋਈਆਂ ਹਨ। ਪੁਲਿਸ ਹਾਲੇ ਵੀ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਇਲਾਕੇ ਦੇ ਇੱਕ ਦਵਾਈ ਦੁਕਾਨਦਾਰ ਨੇ ਫੋਟੋ ਸਟੂਡੀਓ ਦੇ ਅੰਦਰ ਗੋਦਾਮ ਬਣਾ ਕੇ ਪੇਟੀਆਂ ਰੱਖੀਆਂ ਹੋਈਆਂ ਸਨ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਹੈ। ਵਪਾਰਕ ਮਾਤਰਾ ਹੋਣ ਕਾਰਨ ਪੁਲੀਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ।