July 4, 2024 5:56 pm
trains

ਜਲੰਧਰ ਤੋਂ ਚੱਲਣ ਵਾਲੀਆਂ 12 ਤੋਂ ਵੱਧ ਟਰੇਨਾਂ ਮਾਰਚ ਤੱਕ ਰਹਿਣਗੀਆਂ ਪ੍ਰਭਾਵਿਤ, ਜਾਣੋ ਕਾਰਨ

ਚੰਡੀਗੜ੍ਹ, 14 ਫਰਵਰੀ 2024: ਪੰਜਾਬ ਵਿੱਚ ਜਲੰਧਰ ਤੋਂ ਚੱਲਣ ਵਾਲੀਆਂ 12 ਤੋਂ ਵੱਧ ਟਰੇਨਾਂ (trains) ਅਗਲੇ ਮਹੀਨੇ ਮਾਰਚ ਤੱਕ ਪ੍ਰਭਾਵਿਤ ਰਹਿਣਗੀਆਂ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਯਾਰਡ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ ਯਾਤਰੀਆਂ ਨੂੰ ਅਸੁਵਿਧਾ ਹੋ ਸਕਦੀ ਹੈ |

ਇਸ ਦੇ ਨਾਲ ਹੀ ਰੇਲਵੇ ਨੇ 14 ਫਰਵਰੀ ਯਾਨੀ ਅੱਜ ਤੋਂ 24 ਮਾਰਚ ਤੱਕ ਜਲੰਧਰ ਸਿਟੀ ਤੋਂ ਹੁਸ਼ਿਆਰਪੁਰ ਅਤੇ ਹੁਸ਼ਿਆਰਪੁਰ ਤੋਂ ਜਲੰਧਰ ਸਿਟੀ ਵਿਚਾਲੇ ਚੱਲਣ ਵਾਲੀ ਟਰੇਨ (trains) ਨੰਬਰ 04598 ਅਤੇ 04597 ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।

ਪ੍ਰਭਾਵਿਤ ਟਰੇਨਾਂ ਦੀ ਸੂਚੀ ਇਸ ਤਰ੍ਹਾਂ ਹੈ :-

ਜਲੰਧਰ ਸ਼ਹਿਰ ਤੋਂ ਦਰਭੰਗਾ (ਅੰਤਯੋਦਿਆ ਐਕਸਪ੍ਰੈਸ-22552) 25 ਫਰਵਰੀ ਤੱਕ ਪ੍ਰਭਾਵਿਤ ਰਹੇਗੀ। ਉਕਤ ਟਰੇਨ ਲੁਧਿਆਣਾ ਰੇਲਵੇ ਸਟੇਸ਼ਨ ਤੋਂ 3, 10, 17, 24 ਮਾਰਚ ਨੂੰ ਚੱਲੇਗੀ।

ਜਲੰਧਰ ਸ਼ਹਿਰ ਤੋਂ ਨਵੀਂ ਦਿੱਲੀ ਲਈ ਚੱਲਣ ਵਾਲੀ ਟਰੇਨ ਨੰਬਰ 14682 ਅੰਬਾਲਾ ਕੈਂਟ ਸਟੇਸ਼ਨ ਤੋਂ 2 ਮਾਰਚ ਤੋਂ 25 ਮਾਰਚ ਤੱਕ ਚੱਲੇਗੀ।

ਹੁਸ਼ਿਆਰਪੁਰ ਤੋਂ ਆਗਰਾ ਕੈਂਟ (11906) ਲੁਧਿਆਣਾ ਸਟੇਸ਼ਨ ਤੋਂ 14 ਫਰਵਰੀ ਤੋਂ 24 ਮਾਰਚ ਤੱਕ ਚੱਲੇਗੀ।

ਜਲੰਧਰ ਸ਼ਹਿਰ ਤੋਂ ਪਠਾਨਕੋਟ (04479) ਸੁੱਚੀ ਪਿੰਡ ਸਟੇਸ਼ਨ ਤੋਂ 14 ਫਰਵਰੀ ਤੋਂ 24 ਮਾਰਚ ਤੱਕ ਰਵਾਨਾ ਹੋਵੇਗੀ।

ਜੰਮੂ ਤਵੀ (19225) 14 ਫਰਵਰੀ ਤੋਂ 24 ਮਾਰਚ ਤੱਕ ਜਲੰਧਰ ਸ਼ਹਿਰ, ਮੁਕੇਰੀਆਂ, ਪਠਾਨਕੋਟ ਰਾਹੀਂ ਚੱਲੇਗੀ।

ਅਹਿਮਦਾਬਾਦ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ (19415) 18 ਤੋਂ 25 ਫਰਵਰੀ ਤੱਕ ਪ੍ਰਭਾਵਿਤ ਰਹੇਗੀ। ਇਸ ਦੇ ਨਾਲ ਹੀ ਉਕਤ ਟਰੇਨ 3, 10 ਅਤੇ 17 ਮਾਰਚ ਨੂੰ ਜਲੰਧਰ ਸ਼ਹਿਰ, ਮੁਕੇਰੀਆਂ, ਪਠਾਨਕੋਟ ਤੋਂ ਹੁੰਦੀ ਹੋਈ ਰਵਾਨਾ ਹੋਵੇਗੀ।