ਹਰਿਆਣਾ ਦੇ ਜ਼ਿਲ੍ਹਿਆਂ ‘ਚ ਗਠਿਤ ਨਿਗਰਾਨੀ ਟੀਮਾਂ ਦੀ ਸੋਸ਼ਲ ਮੀਡੀਆ ‘ਤੇ ਤਿੱਖੀ ਨਜ਼ਰ

Agarwal

ਚੰਡੀਗੜ੍ਹ, 06 ਮਈ 2024: ਹਰਿਆਣਾ (Haryana) ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਦੇ ਜ਼ਿਲ੍ਹਿਆਂ ਵਿਚ ਗਠਿਤ ਸੋਸ਼ਲ ਮੀਡੀਆ ਦੀ ਨਿਗਰਾਨੀ ਟੀਮਾਂ ਦੇ ਅਧਿਕਾਰੀ ਸੋਸ਼ਲ ਮੀਡੀਆ ‘ਤੇ ਖਾਸ ਧਿਆਨ ਰੱਖਣ, ਸੋਸ਼ਲ ਮੀਡੀਆ ‘ਤੇ ਆਉਣ ਵਾਲੇ ਇਸ਼ਤਿਹਾਰਾਂ ਦਾ ਖਰਚ ਵੀ ਸਬੰਧਤ ਉਮੀਦਵਾਰ ਜਾਂ ਪਾਰਟੀ ਦੇ ਖਾਤੇ ਵਿਚ ਜੋੜਿਆ ਜਾਵੇਗਾ|

ਉਨ੍ਹਾਂ ਨੇ ਭਾਰਤ ਚੋਣ ਕਮਿਸ਼ਨ ਦੇ ਆਦੇਸ਼ਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਖ਼ਬਾਰਾਂ, ਟੈਲੀਵਿਜਨ ਤੇ ਰੇਡਿਓ ਦੀ ਤਰ੍ਹਾਂ ਸੋਸ਼ਲ ਮੀਡੀਆ ‘ਤੇ ਵੀ ਚੋਣ ਦੌਰਾਨ ਪ੍ਰਚਾਰ ਕੀਤਾ ਜਾਂਦਾ ਹੈ, ਜਿਸ ‘ਤੇ ਰਕਮ ਖਰਚ ਹੁੰਦੀ ਹੈ | ਭਾਰਤ ਚੋਣ ਕਮਿਸ਼ਨ ਦੇ ਆਦੇਸ਼ਾਂ ‘ਤੇ ਜ਼ਿਲ੍ਹਿਆਂ ਵਿਚ ਗਠਤ ਟੀਮਾਂ ਇਸ ਬਾਰੇ ਲੋਕ ਸਭਾ ਆਮ ਚੋਣ ਦੌਰਾਨ ਸੋਸ਼ਲ ਮੀਡੀਆ ‘ਤੇ ਸਖ਼ਤ ਨਜ਼ਰ ਰੱਖੀ ਹੋਈ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਇਸ਼ਤਿਹਾਰ ਮਿਲਣ ‘ਤੇ ਉਸਦੀ ਰਿਪੋਰਟ ਖਰਚ ਦੇ ਵੇਰਵੇ ਸਮੇਤ ਖਰਚ ਨਿਗਰਾਨੀ ਟੀਮ ਨੂੰ ਦੇਣਾ ਯਕੀਨੀ ਕਰਨ| ਰਿਪੋਰਟ ਦੇ ਆਧਾਰ ‘ਤੇ ਸਬੰਧਤ ਉਮੀਦਵਾਰ ਜਾਂ ਪਾਰਟੀ ਦੇ ਖਾਤੇ ਵਿਚ ਉਸ ਇਸ਼ਤਿਹਾਰ ਦਾ ਖਰਚ ਜੋੜ ਦਿੱਤਾ ਜਾਵੇਗਾ|

ਮੁੱਖ ਚੋਣ ਅਧਿਕਾਰੀ (Haryana) ਨੇ ਕਿਹਾ ਕਿ ਲੋਕ ਸਭਾ ਆਮ ਚੋਣ ਦੌਰਾਨ ਸੋਸ਼ਲ ਮੀਡੀਆ ਦੀ ਨਿਗਰਾਨੀ ਬਹੁਤ ਲਾਜ਼ਮੀ ਹੈ | ਸੋਸ਼ਲ ਮੀਡੀਆ ‘ਤੇ ਵੀ ਕਈ ਵਾਰ ਚੋਣ ਦੌਰਾਨ ਯੂਟਿਊਬ ਵੀਡਿਓ ਪਲੇਟਫਾਰਮ ਆਦਿ ‘ਤੇ ਉਮੀਦਵਾਰ ਤੇ ਪਾਰਟੀ ਚੋਣ ਦਾ ਪ੍ਰਚਾਰ ਕਰਦੇ ਹਨ| ਨਿਗਰਾਨੀ ਟੀਮ ਨੂੰ ਜੇਕਰ ਅਜਿਹੇ ਚੈਨਲ ਜਾਂ ਵੀਡੀਓ ਮਿਲਦੇ ਹਨ ਜੋ ਕਿਸੇ ਉਮੀਦਵਾਰ ਜਾਂ ਸਿਆਸੀ ਪਾਰਟੀ ਦਾ ਸਮਰਥਨ ਕਰਦੇ ਹੋ ਜਾਂ ਜਾਤੀ ਧਰਮ, ਵਿਸ਼ੇਸ਼ ਦੇ ਪੱਖ ਵਿਚ ਜਾਂ ਕੋਈ ਗਲਤ ਸਮੱਗਰੀ ਦਰਸਾਉਂਦੇ ਹੋਵੇ ਜਾਂ ਚੋਣ ਜ਼ਾਬਤਾ ਦਾ ਉਲੰਘਣ ਕਰਦੇ ਹੋਵੇ ਤਾਂ ਉਸ ਸਥਿਤੀ ਵਿਚ ਸਬੰਧਤ ਯੂ-ਟਿਊਬ ਚੈਨਲ ਚਲਾਉਣ ਵਾਲੇ ਖ਼ਿਲਾਫ਼ ਆਈਟੀ ਐਕਟ ਦੇ ਤਹਿਤ ਐਫਆਈਆਰ ਦਰਜ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ|

ਉਨ੍ਹਾਂ ਦੱਸਿਆ ਕਿ ਚੋਣ ਜ਼ਾਬਤਾ ਇਕ ਸਮਾਨ ਵੱਜੋਂ ਸਾਰੇ ਲੋਕਾਂ ‘ਤੇ ਲਾਗੂ ਹੁੰਦੀ ਹੈ, ਜਿਸ ਵਿਚ ਅਖ਼ਬਾਰ, ਟੈਲੀਵਿਜਨ, ਰੇਡਿਓ ਅਤੇ ਸੋਸ਼ਲ ਮੀਡੀਆ ਵੀ ਸ਼ਾਮਲ ਹੈ | ਭਾਰਤ ਚੋਣ ਕਮਿਸ਼ਨ ਦੇ ਆਦੇਸ਼ਾਂ ਦੇ ਅਨੁਸਾਰ ਮੀਡਿਆ ਦੇ ਸਾਰੇ ਸਾਧਨਾਂ ਵਿਚ ਚੋਣ ਵਿਚ ਬਰਾਬਰੀ ਹੋਣੀ ਚਾਹੀਦੀ ਹੈ| ਮੀਡੀਆ ਵਿਚ ਪ੍ਰਕਾਸ਼ਿਤ ਜਾਂ ਛਪੀ ਖ਼ਬਰ, ਕਿਸੇ ਦੇ ਜਾਤੀ ਜਾਂ ਭਾਈਚਾਰੇ ਦੇ ਪੱਖ ਤੇ ਵਿਰੋਧ ਵਿਚ ਨਹੀਂ ਹੋਣੀ ਚਾਹੀਦੀ ਹੈ |

ਅਜਿਹੀ ਖ਼ਬਰਾਂ ਛਪਣ ਜਾਂ ਚਲਾਉਣ ਤੋਂ ਗੁਰੇਜ ਕੀਤਾ ਜਾਵੇ, ਜੋ ਕਿਸੇ ਧਰਮ, ਜਾਤੀ ਜਾਂ ਭਾਈਚਾਰੇ ਵਿਚ ਹੋਵੇ | ਇਸਦੇ ਨਾਲ ਹੀ ਕਿਸੇ ਵੀ ਖ਼ਬਰ ਨੂੰ ਛਾਪੀ ਜਾਂ ਪ੍ਰਸਾਰਿਤ ਕਰਨ ਤੋਂ ਪਹਿਲਾਂ ਉਸ ਦੀ ਪੁਸ਼ਟੀ ਕਰ ਲੈਣੀ ਚਾਹੀਦੀ ਹੈ| ਸਾਰੇ ਉਮੀਦਵਾਰਾਂ ਜਾਂ ਪਾਰਟੀਆਂ ਨੂੰ ਇਕ ਬਰਾਬਰ ਥਾਂ ਦੇਣੀ ਚਾਹੀਦੀ ਹੈ| ਇਸਦੇ ਨਾਲ ਹੀ ਚੋਣ ਦੌਰਾਨ ਮੀਡੀਆ ਕਰਮਚਾਰੀਆਂ ਨੂੰ ਨਿਰਪੱਖ ਭੂਮਿਕਾ ਨਿਭਾਉਂਦੇ ਹੋਏ ਭਾਰਤ ਚੋਣ ਕਮਿਸ਼ਨ ਦੇ ਸਾਰੇ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।