ਚੰਡੀਗੜ੍ਹ, 17 ਜੁਲਾਈ 2024: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ‘ਚ ਅੱਜ ਵਿਧਾਨ ਸਭਾ ਕੰਪਲੈਕਸ ਮਹਿੰਦਰ ਭਗਤ (Mohinder Bhagat) ਨੂੰ ਵਿਧਾਇਕ ਵਜੋਂ ਸਹੁੰ ਦਿਵਾਈ | ਪੰਜਾਬ ਸਰਕਾਰ ਨੇ ਇਸ ਲਈ ਗਵਰਨਰ ਹਾਊਸ ਤੋਂ ਸਮਾਂ ਮੰਗਿਆ ਸੀ, ਜਿਸਦੇ ਚੱਲਦੇ ਸਹੁੰ ਦਿਵਾਉਂਣ ਲਈ ਅੱਜ ਦਾ ਸਮਾਂ ਦਿੱਤਾ ਗਿਆ ਸੀ |ਸੀਐੱਮ ਭਗਵੰਤ ਮਾਨ ਨੇ ਵਿਧਾਇਕ ਮੋਹਿੰਦਰ ਭਗਤ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ 37,325 ਵੋਟਾਂ ਦੇ ਵੱਡੇ ਫਰਕ ਨਾਲ ਜਿੱਤਣ ਦੀ ਵੀ ਵਧਾਈ ਦਿੱਤੀ।
ਪੰਜਾਬ ਸਰਕਾਰ ਛੇਤੀ ਹੀ ਮਹਿੰਦਰ ਭਗਤ ਨੂੰ ਕੈਬਿਨਟ ‘ਚ ਜਗ੍ਹਾ ਦੇ ਸਕਦੀ ਹੈ | ਉਨ੍ਹਾਂ ਨੂੰ ਖੇਡ ਮੰਤਰੀ ਬਣਾਇਆ ਜਾ ਸਕਦਾ ਹੈ। ਸਹੁੰ ਚੁੱਕਣ ਤੋਂ ਪਹਿਲਾਂ ਭਗਤ ਨੇ ਪਰਿਵਾਰ ਸਮੇਤ ਸੀਐਮ ਮਾਨ ਨਾਲ ਮੁਲਾਕਾਤ ਕੀਤੀ ਸੀ।