ਚੰਡੀਗੜ੍ਹ, 13 ਦਸੰਬਰ 2023: ਮੋਹਨ ਯਾਦਵ ਨੇ ਬੁੱਧਵਾਰ (13 ਦਸੰਬਰ) ਨੂੰ ਮੱਧ ਪ੍ਰਦੇਸ਼ (Madhya Pradesh) ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸਦੇ ਨਾਲ ਹੀ ਰਾਜੇਂਦਰ ਸ਼ੁਕਲਾ ਅਤੇ ਜਗਦੀਸ਼ ਦੇਵੜਾ ਨੂੰ ਉੱਪ ਮੁੱਖ ਮੰਤਰੀ ਚੁਣਿਆ ਗਿਆ ਹੈ ਸਹੁੰ ਚੁੱਕ ਸਮਾਗਮ ਭੋਪਾਲ ਦੇ ਮੋਤੀ ਲਾਲ ਨਹਿਰੂ ਸਟੇਡੀਅਮ ਵਿੱਚ ਦੁਪਹਿਰ ਕਰੀਬ 12 ਵਜੇ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੀ ਸਹੁੰ ਚੁੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਇਸ ਸਮਾਗਮ ਵਿੱਚ ਭਾਗ ਲੈਣ ਲਈ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਸਮੇਤ ਕਈ ਸੀਨੀਅਰ ਆਗੂ ਵੀ ਭੋਪਾਲ ਪੁੱਜੇ। ਮੁੱਖ ਮੰਤਰੀ ਮੋਹਨ ਯਾਦਵ ਉਜੈਨ ਦੱਖਣੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ, ਇਸ ਲਈ ਉਨ੍ਹਾਂ ਦੇ ਗ੍ਰਹਿ ਸ਼ਹਿਰ ਉਜੈਨ ਤੋਂ ਵੀ ਵੱਡੀ ਗਿਣਤੀ ‘ਚ ਲੋਕ ਅਤੇ ਵਰਕਰ ਸਹੁੰ ਚੁੱਕ ਸਮਾਗਮ Madhya Pradesh) ‘ਚ ਸ਼ਾਮਲ ਹੋਣ ਲਈ ਪਹੁੰਚੇ।