Mohammad Shami

IND vs AUS: ਆਸਟ੍ਰੇਲੀਆ ਦੌਰੇ ‘ਤੇ ਆਖਰੀ ਦੋ ਟੈਸਟ ਮੈਚ ਖੇਡਣਗੇ ਮੁਹੰਮਦ ਸ਼ਮੀ !

ਚੰਡੀਗੜ੍ਹ, 07 ਦਸੰਬਰ 2024: Mohammad Shami News: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ | ਇਸ ਦੌਰਾਨ ਭਾਰਤੀ ਟੀਮ ਲਈ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ | ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਆਸਟ੍ਰੇਲੀਆ ਖ਼ਿਲਾਫ ਬਾਰਡਰ-ਗਾਵਸਕਰ ਟਰਾਫੀ ਦੇ ਆਖਰੀ ਦੋ ਮੈਚਾਂ ‘ਚ ਖੇਡਣਾ ਯਕੀਨੀ ਮੰਨਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਨੈਸ਼ਨਲ ਕ੍ਰਿਕੇਟ ਅਕੈਡਮੀ (ਐਨਸੀਏ) ਦੀ ਮੈਡੀਕਲ ਟੀਮ ਤੋਂ ਫਿਟਨੈਸ ਕਲੀਅਰੈਂਸ ਲੈਣਾ ਬਾਕੀ ਹੈ |

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬ੍ਰਿਸਬੇਨ ‘ਚ ਹੋਣ ਵਾਲਾ ਤੀਜਾ ਟੈਸਟ ਮੈਚ 14 ਦਸੰਬਰ ਤੋਂ ਖੇਡਿਆ ਜਾਣਾ ਹੈ, ਜਿਸ ਲਈ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਹੈ, ਇਸ ਲਈ ਮੁਹੰਮਦ ਸ਼ਮੀ 26 ਦਸੰਬਰ ਤੋਂ ਮੈਲਬੋਰਨ ‘ਚ ਹੋਣ ਵਾਲੇ ਚੌਥੇ ਟੈਸਟ ਤੋਂ ਉਪਲੱਬਧ ਹੋ ਸਕਦੇ ਹਨ।

ਮੁਹੰਮਦ ਸ਼ਮੀ (Mohammad Shami) ਨੇ ਵਿਰਾਟ ਕੋਹਲੀ ਦੀ ਅਗਵਾਈ ‘ਚ 2018-19 ‘ਚ ਬਾਰਡਰ-ਗਾਵਸਕਰ ਟਰਾਫੀ ‘ਚ ਭਾਰਤ ਦੀ ਜਿੱਤ ‘ਚ ਵੱਡੀ ਭੂਮਿਕਾ ਨਿਭਾਈ ਸੀ। ਸ਼ਮੀ ਨੇ ਆਸਟ੍ਰੇਲੀਆ ‘ਚ 8 ਮੈਚਾਂ ‘ਚ 31 ਵਿਕਟਾਂ ਲਈਆਂ ਹਨ ਪਰ ਆਉਣ ਵਾਲੀ ਸੀਰੀਜ਼ ਲਈ ਭਾਰਤ ਵਲੋਂ ਐਲਾਨੀ ਗਈ ਟੀਮ ਦਾ ਹਿੱਸਾ ਨਹੀਂ ਸੀ ਪਰ ਘਰੇਲੂ ਕ੍ਰਿਕਟ ‘ਚ ਸ਼ਾਨਦਾਰ ਵਾਪਸੀ ਤੋਂ ਬਾਅਦ ਸ਼ਮੀ ਦਾ ਆਸਟ੍ਰੇਲੀਆ ਜਾਣਾ ਤੈਅ ਮੰਨਿਆ ਜਾ ਰਿਹਾ ਸੀ।

ਚਰਚਾ ਹੈ ਕਿ ਮੁਹੰਮਦ ਸ਼ਮੀ ਦੀ ਕਿੱਟ ਪਹਿਲਾਂ ਹੀ ਆਸਟ੍ਰੇਲੀਆ ਭੇਜੀ ਜਾ ਚੁੱਕੀ ਹੈ। ਉਹ ਸਈਅਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਦੀ ਮੁਹਿੰਮ ਨੂੰ ਪੂਰਾ ਕਰਨ ਤੋਂ ਬਾਅਦ ਆਸਟ੍ਰੇਲੀਆ ਲਈ ਰਵਾਨਾ ਹੋਵੇਗਾ। 34 ਸਾਲਾ ਸ਼ਮੀ ਨੇ ਪਿਛਲੇ ਸਾਲ ਵਨਡੇ ਵਿਸ਼ਵ ਕੱਪ ਦੇ ਫਾਈਨਲ ਤੋਂ ਬਾਅਦ ਭਾਰਤ ਲਈ ਕੋਈ ਮੈਚ ਨਹੀਂ ਖੇਡਿਆ ਹੈ। ਉਨ੍ਹਾਂ ਨੇ ਗਿੱਟੇ ਦੀ ਸਰਜਰੀ ਕਰਵਾਈ ਸੀ ਜਿਸ ਕਾਰਨ ਸ਼ਮੀ ਲੰਬੇ ਸਮੇਂ ਤੋਂ ਬ੍ਰੇਕ ‘ਤੇ ਸਨ।

Read More: IND vs AUS: ਭਾਰਤੀ ਟੀਮ ‘ਤੇ ਮੰਡਰਾਇਆ ਹਾਰ ਦਾ ਖਤਰਾ, ਅੱਧੀ ਟੀਮ ਪਰਤੀ ਪਵੇਲੀਅਨ

Scroll to Top