ਚੰਡੀਗੜ 3 ਜਨਵਰੀ 2022: ਸੋਮਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰਨ ਵਾਲੇ ਪਾਕਿਸਤਾਨ (Pakistan) ਦੇ ਸਾਬਕਾ ਕਪਤਾਨ ਮੁਹੰਮਦ ਹਫੀਜ਼ (Mohammad Hafeez) ਨੇ ਕਿਹਾ ਕਿ ਖੇਡ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ੀ ਪਾਏ ਜਾਣ ਵਾਲੇ ਖਿਡਾਰੀਆਂ ਨੂੰ ਕਦੇ ਵੀ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਨਹੀਂ ਦੇਣਾ ਚਾਹੀਦਾ।ਸੰਨਿਆਸ ਦਾ ਐਲਾਨ ਕਰਨ ਤੋਂ ਬਾਅਦ ਮੁਹੰਮਦ ਹਫੀਜ਼ (Mohammad Hafeez) ਨੇ ਲਾਹੌਰ ‘ਚ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਉਹ ਆਪਣੇ ਸਟੈਂਡ ‘ਤੇ ਕਾਇਮ ਹੈ ਕਿ ਮੈਚ ਫਿਕਸ ਕਰਨ ਵਾਲੇ ਅਤੇ ਦੇਸ਼ ਨੂੰ ਧੋਖਾ ਦੇਣ ਵਾਲੇ ਖਿਡਾਰੀ ਨੂੰ ਕਦੇ ਵੀ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਹਫੀਜ਼ ਨੇ ਕਿਹਾ, ”ਮੇਰੇ ਕਰੀਅਰ ਦੀ ਸਭ ਤੋਂ ਵੱਡੀ ਨਿਰਾਸ਼ਾ ਅਤੇ ਦਰਦ ਉਦੋਂ ਹੋਇਆ ਜਦੋਂ ਮੈਂ ਅਤੇ ਅਜ਼ਹਰ ਅਲੀ ਨੇ ਇਸ ਮੁੱਦੇ ‘ਤੇ ਸਿਧਾਂਤਕ ਪਹੁੰਚ ਅਪਣਾਈ | ਪਰ ਬੋਰਡ ਪ੍ਰਧਾਨ ਨੇ ਸਾਨੂੰ ਕਿਹਾ ਕਿ ਜੇਕਰ ਅਸੀਂ ਨਹੀਂ ਖੇਡਣਾ ਚਾਹੁੰਦੇ ਤਾਂ ਕੋਈ ਸਮੱਸਿਆ ਨਹੀਂ ਹੈ, ਪਰ ਸਬੰਧਤ ਖਿਡਾਰੀ ਖੇਡੇਗਾ
ਹਫੀਜ਼ ਨੇ ਕਿਹਾ, ”ਜਿੱਥੋਂ ਤੱਕ ਰਮੀਜ਼ ਨੇ ਕਿਹਾ ਜਾਂ ਮਹਿਸੂਸ ਕੀਤਾ, ਇਹ ਉਨ੍ਹਾਂ ਦੀ ਨਿੱਜੀ ਰਾਏ ਹੈ ਅਤੇ ਮੈਂ ਹਮੇਸ਼ਾ ਆਲੋਚਕਾਂ ਦਾ ਸਨਮਾਨ ਕੀਤਾ ਹੈ। ਮੇਰਾ ਤਰੀਕਾ ਮੈਦਾਨ ‘ਤੇ ਉਤਰਨਾ ਅਤੇ ਉਨ੍ਹਾਂ ਨੂੰ ਜਵਾਬ ਦੇਣਾ ਹੈ। ਮੈਂ ਬੋਰਡ ‘ਤੇ ਕਿਸੇ ਨਾਲ ਨਾਰਾਜ਼ ਨਹੀਂ ਹਾਂ। ਹਫੀਜ਼ ਨੇ ਕਿਹਾ ਕਿ ਉਹ ਬਿਨਾਂ ਕਿਸੇ ਪਛਤਾਵੇ ਦੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਰਿਹਾ ਹੈ। ਸੀਨੀਅਰ ਖਿਡਾਰੀ ਨੇ ਹਾਲਾਂਕਿ ਮੰਨਿਆ ਕਿ ਉਹ ਟੀ-20 ਵਿਸ਼ਵ ਕੱਪ ਤੋਂ ਬਾਅਦ ਪੀਸੀਬੀ ਮੁੱਖੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਸੀ।