ਸਪੋਰਟਸ, 20 ਅਗਸਤ 2025: ਮੰਗਲਵਾਰ ਨੂੰ ਪ੍ਰੋਫੈਸ਼ਨਲ ਫੁੱਟਬਾਲਰਜ਼ ਐਸੋਸੀਏਸ਼ਨ ਦੇ ਪੁਰਸਕਾਰਾਂ ‘ਚ ਲਿਵਰਪੂਲ ਦੇ ਫਾਰਵਰਡ ਮੁਹੰਮਦ ਸਾਲਾਹ ਨੂੰ ਪਿਛਲੇ ਸੀਜ਼ਨ ਲਈ ਇੰਗਲਿਸ਼ ਫੁੱਟਬਾਲ ‘ਚ ਸਾਲ ਦਾ ਸਰਵੋਤਮ ਪੁਰਸ਼ ਚੁਣਿਆ ਗਿਆ। ਮਹਿਲਾ ਵਰਗ ‘ਚ ਆਰਸਨਲ ਮਿਡਫੀਲਡਰ ਮੈਰਿਓਨਾ ਕੈਲਡੇਂਟੇ ਨੇ ਇਹ ਪੁਰਸਕਾਰ ਜਿੱਤਿਆ।
ਇੰਗਲੈਂਡ ‘ਚ ਖੇਡਣ ਵਾਲੀਆਂ ਸਾਥੀ ਪੇਸ਼ੇਵਰ ਖਿਡਾਰਨਾਂ ਨੇ ਇਸ ਪੁਰਸਕਾਰ ਲਈ ਵੋਟ ਪਾਈ। ਸਲਾਹ ਨੇ ਇਹ ਪੁਰਸਕਾਰ ਰਿਕਾਰਡ ਤੀਜੀ ਵਾਰ ਜਿੱਤਿਆ ਹੈ। 33 ਸਾਲਾ ਮਿਸਰੀ ਅੰਤਰਰਾਸ਼ਟਰੀ ਖਿਡਾਰੀ ਨੇ ਪ੍ਰੀਮੀਅਰ ਲੀਗ ‘ਚ 29 ਗੋਲ ਕੀਤੇ, ਜਿਸ ਨਾਲ ਲਿਵਰਪੂਲ ਨੂੰ ਰਿਕਾਰਡ 20ਵੀਂ ਵਾਰ ਚੈਂਪੀਅਨਸ਼ਿਪ ਜਿੱਤਣ ‘ਚ ਮੱਦਦ ਮਿਲੀ। ਸਲਾਹ ਨੇ ਇਸ ਸਾਲ ਦੇ ਸ਼ੁਰੂ ‘ਚ ਤੀਜੀ ਵਾਰ ਫੁੱਟਬਾਲ ਰਾਈਟਰਜ਼ ਐਸੋਸੀਏਸ਼ਨ ਦਾ ਫੁੱਟਬਾਲਰ ਆਫ ਦਿ ਈਅਰ ਪੁਰਸਕਾਰ ਵੀ ਜਿੱਤਿਆ।
ਮਹਿਲਾ ਵਰਗ ‘ਚ 29 ਸਾਲਾ ਕੈਲਡੇਂਟੇ ਨੇ ਆਰਸਨਲ ਨਾਲ ਆਪਣੇ ਪਹਿਲੇ ਸੀਜ਼ਨ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਾਰੇ ਮੁਕਾਬਲਿਆਂ ;ਚ 19 ਗੋਲ ਕੀਤੇ। ਐਸਟਨ ਵਿਲਾ ਮਿਡਫੀਲਡਰ ਮੋਰਗਨ ਰੋਜਰਸ ਨੂੰ ਸਾਲ ਦਾ ਸਰਵੋਤਮ ਪੁਰਸ਼ ਨੌਜਵਾਨ ਖਿਡਾਰੀ ਚੁਣਿਆ ਗਿਆ, ਜਦੋਂ ਕਿ ਕੈਨੇਡੀਅਨ ਸਟ੍ਰਾਈਕਰ ਓਲੀਵੀਆ ਸਮਿਥ, ਜੋ ਕਿ ਸਭ ਤੋਂ ਵੱਧ ਕੀਮਤ ‘ਤੇ ਆਰਸਨਲ ;ਚ ਸ਼ਾਮਲ ਹੋਈ ਸੀ, ਉਨ੍ਹਾਂ ਨੇ ਮਹਿਲਾ ਵਰਗ ‘ਚ ਇਹ ਪੁਰਸਕਾਰ ਜਿੱਤਿਆ।
ਫੁੱਟਬਾਲ ਦੀਆਂ ਹੋਰ ਖ਼ਬਰਾਂ ‘ਚ ਕਾਇਲੀਅਨ ਐਮਬਾਪੇ ਨੇ ਰੀਅਲ ਮੈਡ੍ਰਿਡ ਨਾਲ ਆਪਣੇ ਦੂਜੇ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਪੈਨਲਟੀ ਨੂੰ ਗੋਲ ‘ਚ ਬਦਲ ਕੇ ਕੀਤੀ ਕਿਉਂਕਿ ਉਸਦੀ ਟੀਮ ਨੇ ਮੰਗਲਵਾਰ ਨੂੰ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਦੇ ਆਪਣੇ ਪਹਿਲੇ ਮੈਚ ‘ਚ ਓਸਾਸੁਨਾ ਨੂੰ 1-0 ਨਾਲ ਹਰਾਇਆ।
Read More: ਪੁਰਤਗਾਲ ਦੇ ਫੁੱਟਬਾਲਰ Diogo Jota ਦੀ ਸੜਕ ਹਾਦਸੇ ‘ਚ ਮੌ.ਤ, 10 ਦਿਨ ਪਹਿਲਾਂ ਹੋਇਆ ਸੀ ਵਿਆਹ