SAS Nagar

ਖੇਡਾਂ ਵਤਨ ਪੰਜਾਬ ਦੀਆ-2023 ਤਹਿਤ ਕਿੱਕ ਬਾਕਸਿੰਗ, ਜਿਮਨਾਸਟਿਕ ਅਤੇ ਤੈਰਾਕੀ ਦੇ ਰਾਜ ਪੱਧਰੀ ਮੁਕਾਬਲਿਆਂ ਦੀ ਮੇਜ਼ਬਾਨੀ ਕਰੇਗਾ ਮੋਹਾਲੀ

ਐਸ.ਏ.ਐਸ.ਨਗਰ, 09 ਅਕਤੂਬਰ, 2023: ਜ਼ਿਲ੍ਹਾ ਐਸ.ਏ.ਐਸ.ਨਗਰ (Mohali) ਵੱਲੋਂ 10 ਤੋਂ 15 ਅਕਤੂਬਰ, 2023 ਤੱਕ ਕਿੱਕ ਬਾਕਸਿੰਗ, ਜਿਮਨਾਸਟਿਕ ਅਤੇ ਤੈਰਾਕੀ ਦੇ ਰਾਜ ਪੱਧਰੀ ਮੁਕਾਬਲਿਆਂ ਦੀ ਮੇਜ਼ਬਾਨੀ, ਖੇਡਾਂ ਵਤਨ ਪੰਜਾਬ ਦੀਆ-2023 ਤਹਿਤ ਕੀਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਖੇਡ ਕਮੇਟੀ ਐਸ.ਏ.ਐਸ.ਨਗਰ ਆਸ਼ਿਕਾ ਜੈਨ ਨੇ ਦਿੱਤੀ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿੱਕ ਬਾਕਸਿੰਗ ਅਤੇ ਜਿਮਨਾਸਟਿਕ ਮੁਕਾਬਲੇ 10 ਤੋਂ 15 ਅਕਤੂਬਰ ਤੱਕ ਬਹੁਮੰਤਵੀ ਖੇਡ ਕੰਪਲੈਕਸ, ਸੈਕਟਰ 78, ਮੋਹਾਲੀ ਵਿਖੇ ਕਰਵਾਏ ਜਾਣਗੇ ਜਦਕਿ 12 ਤੋਂ 15 ਅਕਤੂਬਰ ਤੱਕ ਖੇਡ ਭਵਨ, ਸੈਕਟਰ 63, ਮੋਹਾਲੀ ਵਿਖੇ ਤੈਰਾਕੀ ਦੇ ਮੁਕਾਬਲੇ ਕਰਵਾਏ ਜਾਣਗੇ।

Scroll to Top