ਐਸ.ਏ.ਐਸ.ਨਗਰ, 16 ਅਕਤੂਬਰ 2023: ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਪੈਂਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ 52-ਖਰੜ, 53-ਐਸ.ਏ.ਐਸ ਨਗਰ ਅਤੇ 112-ਡੇਰਾਬੱਸੀ ਨਾਲ ਸਬੰਧਤ ਪੋਲਿੰਗ ਬੂਥਾਂ (Polling booths) ਦੀ ਰੈਸ਼ਨਾਲਾਈਜੇਸ਼ਨ ਮਨਜੂਰ ਕਰ ਲਈ ਗਈ ਹੈ। ਇਸ ਉਪਰੰਤ ਜ਼ਿਲ੍ਹੇ ਚ ਪੋਲਿੰਗ ਬੂਥਾਂ ਦੀ ਕੁੱਲ ਗਿਣਤੀ 818 ਹੋ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ, ਸ੍ਰੀਮਤੀ ਆਸ਼ਿਕਾ ਜੈਨ, ਐਸ.ਏ.ਐਸ ਵਲੋਂ ਦੱਸਿਆ ਗਿਆ ਕਿ ਰੈਸ਼ਨਾਲਾਈਜੇਸ਼ਨ ਉਪਰੰਤ ਜ਼ਿਲ੍ਹੇ ਵਿੱਚ ਪੈਂਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ- ਵਿਧਾਨ ਸਭਾ ਚੋਣ ਹਲਕਾ 52-ਖਰੜ ਚ ਪੋਲਿੰਗ ਬੂਥਾਂ (Polling booths) ਦੀ ਗਿਣਤੀ 278, ਵਿਧਾਨ ਸਭਾ ਚੋਣ ਹਲਕਾ 53-ਐਸ.ਏ.ਐਸ ਨਗਰ ਚ ਪੋਲਿੰਗ ਬੂਥਾਂ ਦੀ ਗਿਣਤੀ 249 ਅਤੇ ਵਿਧਾਨ ਸਭਾ ਚੋਣ ਹਲਕਾ 112-ਡੇਰਾਬੱਸੀ ਚ ਪੋਲਿੰਗ ਬੂਥਾਂ ਦੀ ਗਿਣਤੀ 291 ਹੋ ਗਈ ਹੈ।