ਮੋਹਾਲੀ, 23 ਜੁਲਾਈ 2025: ਮੋਹਾਲੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 1993 ‘ਚ ਦੋ ਪੁਲਿਸ ਮੁਲਾਜ਼ਮ ਨੂੰ ਅਗਵਾ ਦੇ ਮਾਮਲੇ ‘ਚ ਫ਼ੈਸਲਾ ਸੁਣਾਇਆ ਹੈ | ਅਦਾਲਤ ਨੇ ਉਕਤ ਮਾਮਲੇ ‘ਚ ਤਤਕਾਲੀ ਥਾਣੇਦਾਰ ਪਰਮਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ | ਇਸਦੇ ਨਾਲ ਹੀ ਉਨ੍ਹਾਂ ਨੂੰ 10 ਸਾਲ ਦੀ ਸਜ਼ਾ ਤੇ 50 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ | ਹਾਲਾਂਕਿ ਤਤਕਾਲੀ ਥਾਣੇਦਾਰ ਤੇ ਦੋਵਾਂ ਨੌਜਵਾਨਾਂ ਨੂੰ ਅਗਵਾ ਕਰਕੇ ਝੂਠੇ ਪੁਲਿਸ ਮੁਕਾਬਲੇ ‘ਚ ਮਾਰਨ ਦੇ ਇਲਜਾਮ ਲੱਗੇ ਸਨ, ਪਰ ਅਦਾਲਤ ਵੱਲੋਂ ਸਜ਼ਾ ਕਿਡਨੈਪਿੰਗ ਮਾਮਲੇ ‘ਚ ਸੁਣਾਈ ਹੈ।
ਜਦਕਿ ਇਸ ਮਾਮਲੇ ‘ਚ ਪੁਲਿਸ ਮੁਲਾਜ਼ਮ ਧਰਮ ਸਿੰਘ, ਕਸ਼ਮੀਰ ਸਿੰਘ ਅਤੇ ਦਰਬਾਰਾ ਸਿੰਘ ਨੂੰ ਸਬੂਤਾਂ ਦੀ ਘਾਟ ਹੋਣ ਕਾਰਨ ਬਰੀ ਕਰ ਦਿੱਤਾ ਹੈ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਏ.ਐੱਸ.ਆਈ ਸੁਰਮੁਖ ਸਿੰਘ ‘ਤੇ ਪੁੱਤਰ ਨੇ ਕਿਹਾ ਕਿ ਅਸੀ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹਾਂ | ਉਨ੍ਹਾਂ ਕਿਹਾ ਕਿ ਇੱਕ ਨੂੰ ਸ਼ਜਾ ਦਿੱਤੀ ਗਈ ਹੈ, ਬਾਕੀਆਂ ਨੂੰ ਬਰੀ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਹੋਰ ਸ਼ਜਾ ਮਿਲਣੀ ਚਾਹੀਦੀ ਹੈ |
ਏ.ਐੱਸ.ਆਈ ਸੁਰਮੁਖ ਸਿੰਘ ਦੇ ਮੁੰਡੇ ਨੇ ਕਿਹਾ ਕਿ ਇਨ੍ਹਾਂ ਨੇ ਮੇਰੇ ਪਿਓ ਦਾ ਕਤਲ ਕੀਤਾ ਸੀ | ਸਾਬਕਾ ਡੀਜੀਪੀ ਸੁਮੇਧ ਸੈਣੀ ਵੇਲੇ ਪੰਜਾਬ ਪੁਲਿਸ ਭਰਤੀ ਖੁੱਲੀ ਸੀ ਅਤੇ ਮੈ ਭਰਤੀ ਹੋਇਆ ਸੀ, ਪਰ ਇਨ੍ਹਾਂ ਦੋਸ਼ਾਂ ਕਰਕੇ ਮੈਨੂੰ ਭਰਤੀ ਨਹੀਂ ਕੀਤਾ ਗਿਆ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਪੁਲਿਸ ‘ਚ ਉਸਨੂੰ ਭਰਤੀ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ 32 ਸਾਲ ਬਾਅਦ ਵੀ ਅਧੂਰਾ ਇਨਸਾਫ਼ ਮਿਲਿਆ, ਪਰ ਪਰਿਵਾਰ ਤੇ ਅੱਤਵਾਦ ਦਾ ਦਾਗ਼ ਸਾਫ ਹੋ ਗਿਆ।
Read More: ਮੋਹਾਲੀ ਅਦਾਲਤ ਵੱਲੋਂ ਬਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ ‘ਚ 14 ਦਿਨ ਦਾ ਵਾਧਾ