ਐੱਸ.ਏ.ਐੱਸ. ਨਗਰ, 21 ਅਕਤੂਬਰ, 2023: ਪੰਜਾਬ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ‘ਮਿਸ਼ਨ ਸਮੱਰਥ’ ਤਹਿਤ ਅੱਜ ਇੱਥੇ ਫੇਜ਼ 2 ਮੋਹਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ (School) ਵਿੱਚ ਡੀਈਓ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਵੱਲੋਂ ਦੌਰਾ ਕੀਤਾ ਗਿਆ।
ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸ਼ਨ ਸਮੱਰਥ ਤਹਿਤ ਅੱਜ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ (School) ਵਿੱਚ ਬੱਚਿਆਂ ਨੂੰ ਪਹਿਲੇ ਅੱਧੇ ਸਮੇਂ ਲਈ ਪੰਜਾਬੀ,ਗਣਿਤ ਅਤੇ ਅੰਗਰੇਜ਼ੀ ਵਿਸ਼ਿਆਂ ਦੀ ਬੁਨਿਆਦੀ ਸਿੱਖਿਆ ਪ੍ਰਦਾਨ ਕਰਨ ਲਈ ਰਾਖਵੇਂ ਰੱਖੇ ਹੋਏ ਹਨ। ਅਗਲੇ ਅੱਧੇ ਸਮੇਂ ਵਿੱਚ ਪਾਠਕ੍ਰਮ ਅਨੁਸਾਰ ਪਹਿਲਾਂ ਦੀ ਤਰ੍ਹਾਂ ਪੜ੍ਹਾਈ ਵੀ ਜਾਰੀ ਰਹੇਗੀ। ਇਹ ਪ੍ਰੋਗਰਾਮ ਅੱਜ ਮਿਤੀ 21 ਅਕਤੂਬਰ ਤੋਂ 22 ਦਸੰਬਰ ਜਾਂ ਸਰਦੀ ਦੀਆਂ ਛੁੱਟੀਆਂ ਤੱਕ ਤੀਜੀ,ਚੌਥੀ ਅਤੇ ਪੰਜਵੀਂ ਦੇ ਬੱਚਿਆਂ ਲਈ ਹੈ।
ਪਿਛਲੇ ਦਿਨੀਂ ਅਧਿਆਪਕਾਂ ਦੁਆਰਾ ਵਿਭਾਗ ਦੁਆਰਾ ਭੇਜੇ ਜਾਂਚ ਪੱਤਰ ਰਾਹੀਂ ਬੱਚਿਆਂ ਦੇ ਪੜ੍ਹਨ ਦੀ ਜਾਂਚ ਕਰ ਲਈ ਗਈ ਹੈ ਅਤੇ ਬੇਸਲਾਈਨ ਬਣਾ ਲਈ ਗਈ ਹੈ। ਇਸੇ ਤਹਿਤ ਬੱਚਿਆਂ ਨੂੰ ਪੜ੍ਹਨ ਪੱਧਰ ਅਨੁਸਾਰ ਗਰੁੱਪ ਬਣਾ ਕੇ ਪੜ੍ਹਾਇਆ ਜਾਣਾ ਹੈ,ਜਿਸ ਦਾ ਫ਼ਾਇਦਾ ਪੜ੍ਹਾਈ ਵਿੱਚ ਪਿਛੜੇ ਬੱਚਿਆਂ ਨੂੰ ਵੱਡਾ ਹੁਲਾਰਾ ਮਿਲੇਗਾ। ਇਸੇ ਨੂੰ ਦੇਖਣ ਦੇ ਇਰਾਦੇ ਨਾਲ਼ ਸਕੂਲ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਜਾਂਚਿਆ ਗਿਆ।
ਉਹਨਾਂ ਦੱਸਿਆ ਕਿ ਬੱਚਿਆਂ ਨੂੰ ਪੱਧਰ ਅਨੁਸਾਰ ਗਰੁੱਪਾਂ ਵਿੱਚ ਪੜ੍ਹਾਇਆ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਅਗਲੇ ਦਿਨਾਂ ਵਿੱਚ ਜ਼ਿਲ੍ਹਾ ਮੋਹਾਲੀ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦੌਰੇ ਕੀਤੇ ਜਾਣਗੇ ਤਾਂ ਕਿ ਸਮੂਹ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਹੁਲਾਰਾ ਦਿੱਤਾ ਜਾ ਸਕੇ।