ਮੋਹਾਲੀ 16 ਅਗਸਤ 2023: ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਦੇ ਦੌਰਾਨ ਜੋ ਵੀ ਵਾਅਦੇ ਲੋਕਾਂ ਦੇ ਨਾਲ ਕੀਤੇ ਗਏ ਸਨ ਉਨ੍ਹਾਂ ਨੂੰ ਹਰ ਹੀਲੇ ਪੂਰਾ ਕੀਤਾ ਜਾਵੇਗਾ। ਜਿਸਦੇ ਲਈ ਸਰਕਾਰ ਹੋਰ ਵਿੱਚ ਆਉਣ ਦੇ ਸ਼ੁਰੂਆਤੀ ਦੌਰ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਹੁਣ ਮੋਹਾਲੀ ਪਿੰਡ ਦੇ ਲੋਕਾਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋਈ ਹੈ। ਪੀਣ ਵਾਲੇ ਪਾਣੀ ਦੀ ਸਪਲਾਈ ਨਾਲ ਜੋੜ ਦਿੱਤੀ ਗਈ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਹਾਲੀ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਸ. ਕੁਲਵੰਤ ਸਿੰਘ (Kulwant Singh) ਨੇ ਕੀਤਾ | ਜਿਕਰਯੋਗ ਹੈ ਕਿ ਇਸ ਸਮੇਂ ਮੋਹਾਲੀ ਪਿੰਡ ਵਿੱਚ 524 ਕਨੈਕਸ਼ਨ ਚੱਲ ਰਹੇ ਹਨ। ਜਿਹਨਾਂ ਨੂੰ ਪਹਿਲਾ 02 ਟਿਊਬਵੈੱਲਾਂ ਤੋਂ 0.11 ਐਮ ਜੀ ਡੀ ਪਾਣੀ ਸਪਲਾਈ ਕੀਤਾ ਜਾਂਦਾ ਸੀ। ਜਿਸ ਕਾਰਨ ਪਿੰਡ ਮੋਹਾਲੀ ਦੇ ਕੁੱਝ ਏਰੀਏ ਵਿੱਚ ਪਾਣੀ ਦੀ ਸਪਲਾਈ ਸੁਚਾਰੂ ਢੰਗ ਨਾਲ ਨਹੀਂ ਮਿਲਦੀ ਸੀ। ਪਰੰਤੂ ਹੁਣ ਇਹ ਨਹਿਰੀ ਪਾਣੀ ਦਾ ਕੁਨੈਕਸ਼ਨ ਮੋਹਾਲੀ ਪਿੰਡ ਨੂੰ ਦੇਣ ਨਾਲ 0:22 ਐਮ ਜੀ ਡੀ ਪਾਣੀ ਸਪਲਾਈ ਕੀਤਾ ਜਾਵੇਗਾ, ਜਿਸ ਨਾਲ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ ਅਤੇ ਸਾਰੇ ਮੋਹਾਲੀ ਪਿੰਡ ਨੂੰ ਨਿਰਵਿਘਨ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ।
ਇਸ ਮੌਕੇ ਮਿਊਂਸੀਪਲ ਕਾਰਪੋਰੇਸ਼ਨ ਕਮਿਸ਼ਨਰ -ਨਵਜੋਤ ਕੌਰ, ਐਸ. ਈ. ਬੱਤਾ, ਐਮ ਸੀ -ਗੁਰਮੀਤ ਕੌਰ, ਕੁਲਦੀਪ ਸਿੰਘ ਦੁਮੀ, ਅਰ. ਪੀ .ਸ਼ਰਮਾ, ਜਸਪਾਲ ਸਿੰਘ (ਮਟੌਰ) , ਹਰਮੇਸ਼ ਸਿੰਘ ਕੁੰਭੜਾ, ਐਕ੍ਸ .ਈ .ਐਨ ਕਮਲਦੀਪ ਸਿੰਘ , ਅਕਵਿੰਦਰ ਸਿੰਘ , ਸਨੀ ਬਾਬਾ, ਐੱਸ .ਡੀ .ਓ ਇਮਾਨਵੀਰ ਸਿੰਘ ਅਤੇ ਐਕ੍ਸ .ਈ. ਐਨ ਸੁਨੀਲ । ਇਸਦੇ ਨਾਲ ਹੀ ਪਿੰਡ ਵਾਸੀ ਸਵਰਨ ਸਿੰਘ, ਹਰਭਜਨ ਸਿੰਘ ,ਵਿੱਕੀ, ਹਰਦੀਪ ਸਿੰਘ ,ਕਰਮ ਸਿੰਘ, ਹਰਮੇਸ਼ ਸਿੰਘ ਕੁੰਭੜਾ, ਹਰਮਿੰਦਰ ਸਿੰਘ ਨੰਬਰਦਾਰ, ਬਲਦੇਵ ਸਿੰਘ, ਗੁਰਨਾਮ ਸਿੰਘ, ਦਿਲਬਾਗ ਸਿੰਘ ਅਤੇ ਜਤਿੰਦਰ ਸਿੰਘ ਪੰਮਾ ਹਾਜ਼ਰ ਰਹੇ ।