TRIALS

ਮੋਹਾਲੀ: ਪ੍ਰੀਖਿਆ ਕੇਂਦਰ ਦੇ 100 ਮੀਟਰ ਦੇ ਘੇਰੇ ਵਿੱਚ ਇਕੱਠੇ ਹੋਣ ‘ਤੇ ਪਾਬੰਦੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਮਾਰਚ, 2024: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦਿੱਲੀ ਵਲੋਂ 15 ਫਰਵਰੀ 2024 ਤੋਂ 2 ਅਪ੍ਰੈਲ 2024 ਤੱਕ ਸਵੇਰ ਦੇ ਸੈਸ਼ਨ ਵਿਚ 10:00 ਵਜੇ ਤੋਂ ਦੁਪਹਿਰ 1:30 ਵਜੇ ਤੱਕ ਬੋਰਡ ਵੱਲੋਂ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆਵਾਂ (examinations) ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਮੈਜਿਸਟਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀਮਤੀ ਆਸ਼ਿਕਾ ਜੈਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਚ ਸਥਿਤ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ 05 ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਉਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ।

ਇਹ ਹੁਕਮ ਡਿਊਟੀ ਤੇ ਤਾਇਨਾਤ ਸਰਕਾਰੀ ਅਮਲੇ ਅਤੇ ਪ੍ਰੀਖਿਆ ਦੇ ਰਹੇ ਪ੍ਰੀਖਿਆਰਥੀਆਂ ‘ਤੇ ਲਾਗੂ ਨਹੀਂ ਹੋਣਗੇ। ਇਹ ਹੁਕਮ ਗਿਆਨ ਜੋਤੀ ਗਲੋਬਲ ਸਕੂਲ, ਮੋਹਾਲੀ, ਸੁਖਮਨੀ ਇੰਟਰਨੈਸ਼ਨਲ ਸਕੂਲ, ਡੇਰਾਬੱਸੀ , ਐਸ.ਟੀ.ਸੋਲਜ਼ਰ ਇੰਟਰਨੈਸ਼ਨਲ ਕੌਨਵੈਂਟ ਸਕੂਲ, ਫੇਜ਼ 7, ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਫੇਜ਼ 7 ਮੋਹਾਲੀ, ਲਾਰੈਂਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 51 ਮੋਹਾਲੀ, ਗੁਰੂ ਨਾਨਕ ਫਾਊਡੇਂਸ਼ਨ ਪਬਲਿਕ ਸਕੂਲ, ਪਿੰਡ ਚੱਪੜਚਿੜੀ ਮੋਹਾਲੀ, ਦਿਕਸ਼ਾਂਤ ਇੰਟਰਨੈਸ਼ਨਲ ਸਕੂਲ ਜ਼ੀਰਕਪੁਰ, ਅਤਰੀ ਪਬਲਿਕ ਸਕੂਲ ਨੇੜੇ ਸ਼ਿਵ ਮੰਦਿਰ ਲਾਲੜੂ ਮੰਡੀ, ਗੁਰੂ ਗੋਬਿੰਦ ਸਿੰਘ ਵਿਦਿਆ ਮੰਦਿਰ ਰਤਵਾੜਾ ਸਾਹਿਬ, ਮੋਹਾਲੀ, ਦੂਨ ਇੰਟਰਨੈਸ਼ਨਲ ਸਕੂਲ ਸੈਕਟਰ 69 ਮੋਹਾਲੀ, ਮਾਨਵ ਮੰਗਲ ਸਮਾਰਟ ਸਕੂਲ ਸੈਕਟਰ 64, ਫੇਜ਼ 10 ਮੋਹਾਲੀ, ਐਨੀਜ਼ ਸਕੂਲ ਸ਼ਿਵਜੋਤ ਇੰਨਕਲੇਵ, ਖਰੜ, ਮੋਹਾਲੀ, ਲਾਰਡ ਮਹਾਂਵੀਰ ਜੈਨ ਪਬਲਿਕ ਸਕੂਲ ਨੇੜੇ ਰੇਲਵੇ ਕਰਾਸਿੰਗ ਡੇਰਾਬਸੀ, ਕੇਂਦਰੀ ਵਿਦਿਆਲਯ ਜ਼ੀਰਕਪੁਰ ਅਤੇ ਕੇਂਦਰੀ ਵਿਦਿਆਲਯ ਸੈਕਟਰ 80 ਮੋਹਾਲੀ ਪ੍ਰੀਖਿਆ ਕੇਂਦਰ ਦੇ 100 ਮੀਟਰ ਦੇ ਘੇਰੇ ਅੰਦਰ ਮਿਤੀ 1 ਮਾਰਚ 2024 ਤੋਂ 2 ਅਪ੍ਰੈਲ 2024 ਤੱਕ ਲਾਗੂ ਰਹਿਣਗੇ।

Scroll to Top