ਚੰਡੀਗੜ, 09 ਨਵੰਬਰ 2024: ਮੋਹਾਲੀ ਪੁਲਿਸ (Mohali police) ਨੇ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕਰ ਰਹੀ ਹੈ | ਇਸਦੇ ਨਾਲ ਹੀ ਟਰੈਫਿਕ ਸਮੱਸਿਆ ਅਤੇ ਅਪਰਾਧ ਨਾਲ ਨਜਿੱਠਣ ਲਈ ਚੌਂਕਾਂ ‘ਤੇ ਸੀਸੀਸੀਟੀ ਕੈਮਰੇ ਲਗਾਉਣ ਦਾ ਕੰਮ ਚੱਲ ਜਾਰੀ ਹੈ | ਦੂਜੇ ਪਾਸੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ‘ਤੇ ਮੋਹਾਲੀ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ |
ਮੋਹਾਲੀ ਦੇ ਫੇਜ਼ 11 ਥਾਣੇ ਦੀ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਬੀਤੇ ਅਕਤੂਬਰ ਮਹੀਨੇ ‘ਚ 10,848 ਚਲਾਨ ਕੱਟੇ ਹਨ | ਇਨ੍ਹਾਂ ਮਾਮਲਿਆਂ ‘ਚ ਚਲਾਨ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ 205 ਚਲਾਨ ਕੱਟੇ ਹਨ | ਇਸ ਸੰਬੰਧੀ ਐਸਐਸਪੀ ਮੋਹਾਲੀ ਦੀਪਕ ਪਾਰੀਕ ਨੇ ਦੱਸਿਆ ਕਿ ਸ਼ਰਾਬੀ ਵਾਹਨ ਚਾਲਕਾਂ ਨੂੰ ਕਾਬੂ ਕਰਨ ਲਈ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।
ਐਸਐਸਪੀ ਮੋਹਾਲੀ ਨੇ ਕਿਹਾ ਕਿ “ਸੜਕ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਪੁਲਿਸ ਨੇ ਇਲਾਕੇ ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਇਸ ਮੁਹਿੰਮ ਨਾਲ ਨਾ ਸਿਰਫ਼ ਸੜਕੀ ਅਪਰਾਧਾਂ ‘ਚ ਕਮੀ ਆਈ ਹੈ ਸਗੋਂ ਇਲਾਕੇ ‘ਚ ਸੁਰੱਖਿਆ ਦੇ ਮਾਹੌਲ ‘ਚ ਵੀ ਸੁਧਾਰ ਹੋਇਆ ਹੈ।
ਐਸਐਸਪੀ ਮੁਤਾਬਕ ਪੁਲਿਸ (Mohali police) ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਜਿਵੇਂ ਕਿ ਲਾਲ ਬੱਤੀਆਂ ਨੂੰ ਪਾਰ ਕਰਨਾ, ਟ੍ਰਿਪਲ ਰਾਈਡਿੰਗ, ਗਲਤ ਸਾਈਡ ’ਤੇ ਗੱਡੀ ਚਲਾਉਣਾ ਅਤੇ ਬਿਨਾਂ ਨੰਬਰ ਪਲੇਟ ਤੋਂ ਵਾਹਨ ਚਲਾਉਣਾ ਆਦਿ ਨੂੰ ਰੋਕਣ ਲਈ ਵਿਸ਼ੇਸ਼ ਧਿਆਨ ਦਿੱਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਫੇਜ਼-10 ਅਤੇ 11 ਦੇ ਲਾਈਟ ਪੁਆਇੰਟਾਂ ਦੀਆਂ ਨੁਕਸਦਾਰ ਟਰੈਫਿਕ ਲਾਈਟਾਂ ਨੂੰ ਵੀ ਠੀਕ ਕਰ ਦਿੱਤਾ ਹੈ ਤਾਂ ਜੋ ਟਰੈਫਿਕ ਵਿਵਸਥਾ ‘ਚ ਸੁਧਾਰ ਕੀਤਾ ਜਾ ਸਕੇ।
ਐਸਐਸਪੀ ਨੇ ਦੱਸਿਆ ਕਿ ਕੁੱਲ ਚਲਾਨਾਂ ‘ਚੋਂ 205 ਡਰੰਕ ਐਂਡ ਡਰਾਈਵ ਦੇ ਕੇਸ ਹਨ, ਜੋ ਕਿ ਸੜਕ ’ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਹਿੱਸਾ ਹਨ। ਇਸ ਕਾਰਵਾਈ ਤੋਂ ਬਾਅਦ ਪੁਲਿਸ ਦੀ ਚੌਕਸੀ ਅਤੇ ਸ਼ਰਾਬੀ ਵਾਹਨ ਚਾਲਕਾਂ ਵਿਰੁੱਧ ਸਖ਼ਤੀ ਨਾਲ ਮੋਹਾਲੀ ਦੇ ਵੱਖ-ਵੱਖ ਇਲਾਕਿਆਂ ‘ਚ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ।