ਮੋਹਾਲੀ, 18 ਜੂਨ 2025: ਮੋਹਾਲੀ ਸਾਈਬਰ ਕ੍ਰਾਈਮ ਪੁਲਿਸ (Mohali Police) ਨੇ ਮੋਹਾਲੀ ‘ਚ ਇੱਕ ਅੰਤਰਰਾਸ਼ਟਰੀ ਸਾਈਬਰ ਧੋਖਾਧੜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਅੱਠ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ | ਪੁਲਿਸ ਮੁਤਾਬਕ ਇਹ ਗਿਰੋਹ ਜਾਅਲੀ ਕੰਪਨੀ ਬਣਾ ਕੇ ਕਿਰਾਏ ਦੇ ਫਲੈਟ ਤੋਂ ਕੰਮ ਕਰ ਰਿਹਾ ਸੀ। ਪੁਲਿਸ ਦੀ ਸ਼ੁਰੂਆਤੀ ਜਾਂਚ ‘ਚ 6 ਮਹੀਨਿਆਂ ‘ਚ ਲਗਭਗ 30 ਕਰੋੜ ਰੁਪਏ ਦੀ ਧੋਖਾਧੜੀ ਦਾ ਅਨੁਮਾਨ ਲਗਾਇਆ ਗਿਆ ਹੈ।
ਫੜੇ ਗਏ ਮੁਲਜਮਾਂ ਤੋਂ 12 ਲੈਪਟਾਪ, 14 ਮੋਬਾਈਲ ਫੋਨ ਅਤੇ ਇੱਕ ਨਵੀਂ ਸਕਾਰਪੀਓ ਜ਼ਬਤ ਕੀਤੀ ਗਈ ਹੈ। ਮੁਲਜਮ ਆਪਣੇ ਆਪ ਨੂੰ ਬੈਂਕ ਜਾਂ ਮਾਲ ਵਿਭਾਗ ਦੇ ਅਧਿਕਾਰੀ ਦੱਸ ਕੇ ਲੋਕਾਂ ਨੂੰ ਫਸਾਉਂਦੇ ਸਨ।
ਇਸ ਗਿਰੋਹ ਦੇ ਮੈਂਬਰ ਜੰਮੂ-ਕਸ਼ਮੀਰ, ਮੁੰਬਈ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਅਤੇ ਅਰੁਣਾਚਲ ਪ੍ਰਦੇਸ਼ ਤੋਂ ਹਨ। ਪੁਲਿਸ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।
ਇਹ ਲੋਕ ਪਹਿਲਾਂ ਡੇਟਾ ਇਕੱਠਾ ਕਰਦੇ ਸਨ ਅਤੇ ਬਲਾਕਾਂ ‘ਚ ਸੁਨੇਹੇ ਭੇਜਦੇ ਸਨ। ਲੋਕਾਂ ਨੂੰ ਦੱਸਿਆ ਜਾਂਦਾ ਸੀ ਕਿ ਉਨ੍ਹਾਂ ਦੇ ਖਾਤੇ ਤੋਂ ਬਿਟਕੋਇਨ ਖਰੀਦਿਆ ਗਿਆ ਹੈ। ਇਸ ਬਿਟਕੋਇਨ ਨੂੰ ਕਿਸੇ ਗੈਰ-ਕਾਨੂੰਨੀ ਕੰਮ ‘ਚ ਵਰਤਿਆ ਜਾ ਸਕਦਾ ਹੈ। ਇਸਦੀ ਵਰਤੋਂ ਮਨੀ ਲਾਂਡਰਿੰਗ ਜਾਂ ਅੱ.ਤ.ਵਾ.ਦੀ ਫੰਡਿੰਗ ‘ਚ ਕੀਤੀ ਜਾ ਸਕਦੀ ਹੈ।
Read More: Mohali News: ਮੋਹਾਲੀ ਪੁਲਿਸ ‘ਚ ਤਾਇਨਾਤ ASI ਰਿਸ਼ਵਤਖੋਰੀ ਦੇ ਮਾਮਲੇ ਫਰਾਰ, ਜਾਣੋ ਵੇਰਵਾ