Mohali Police

ਮੋਹਾਲੀ ਪੁਲਿਸ ਵੱਲੋਂ ਲਗਜਰੀ ਕਾਰ ਚੋਰ ਗਿਰੋਹ ਦੇ ਦੋ ਵਿਅਕਤੀ ਗ੍ਰਿਫਤਾਰ, ਕਈ ਲਗਜਰੀ ਕਾਰਾਂ ਬਰਾਮਦ

ਮੋਹਾਲੀ, 26 ਜੁਲਾਈ 2024: ਮੋਹਾਲੀ ਪੁਲਿਸ (Mohali Police) ਨੇ ਇੰਟਰਨੈਸ਼ਨਲ ਲਗਜਰੀ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ | ਪੁਲਿਸ ਨੇ ਚੋਰਾਂ ਕੋਲੋਂ 9 ਲਗਜਰੀ ਕਾਰਾ ਬਰਾਮਦ ਕੀਤੀਆਂ ਹਨ | ਇਨ੍ਹਾਂ ‘ਚ ਪੰਜ ਫਾਰਚੂਨਰ, ਦੋ ਇਨੋਵਾ ਕ੍ਰਿਸਟਾ,ਇੱਕ ਕਰੇਟਾ ਕਾਰ,ਤੇ ਇੱਕ ਬ੍ਰੀਜ਼ਾ ਸ਼ਾਮਲ ਹੈ।

ਐਸਐਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਇਹ ਗਿਰੋਹ ਹੁਣ ਤੱਕ ਦੇਸ਼-ਵਿਦੇਸ਼ ‘ਚ 400 ਤੋਂ ਵੱਧ ਚੋਰੀ ਦੀਆਂ ਗੱਡੀਆਂ ਵੇਚ ਚੁੱਕਾ ਹੈ। ਇਸ ਗਿਰੋਹ ਦੇ ਮੈਂਬਰ ਇੰਨੇ ਚਲਾਕ ਹਨ ਕਿ ਪਹਿਲਾਂ ਉਹ ਐਕਸੀਡੈਂਟ ਟੋਟਲ ਨੁਕਸਾਨ ਵਾਲੀਆਂ ਕਾਰਾਂ ਖਰੀਦਦੇ ਸਨ ਅਤੇ ਉਨ੍ਹਾਂ ਦੇ ਦਸਤਾਵੇਜ਼ ਆਪਣੇ ਕੋਲ ਰੱਖਦੇ ਸਨ। ਇਸਦੇ ਨਾਲ ਹੀ ਮੋਹਾਲੀ ਚੋਰੀ ਦੀ ਗੱਡੀ ਵੇਚਣ ਆਉਂਦੇ ਸਨ | ਫੜੇ ਗਏ ਵਿਅਕਤੀਆ ਖ਼ਿਲਾਫ਼ ਪੂਰੇ ਉੱਤਰ ਭਾਰਤ ‘ਚ 25 ਤੋਂ ਜ਼ਿਆਦਾ ਮਾਮਲੇ ਦਰਜ ਹਨ |

Scroll to Top