Jalandhar police

ਮੋਹਾਲੀ ਪੁਲਿਸ ਵਲੋਂ ਚੋਰ ਗਿਰੋਹ ਦੇ ਛੇ ਮੈਂਬਰ ਗ੍ਰਿਫਤਾਰ, 52 ਚੋਰੀ ਦੇ ਵਾਹਨ ਬਰਾਮਦ

ਚੰਡੀਗੜ੍ਹ, 07 ਫਰਵਰੀ 2023: ਮੋਹਾਲੀ ਪੁਲਿਸ (Mohali Police) ਨੇ ਕਾਰ ਅਤੇ ਮੋਟਰਸਾਈਕਲ ਚੋਰਾਂ ਦੇ ਇੱਕ ਗਿਰੋਹ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਚੋਰ ਗਿਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਇਸ ਗਿਰੋਹ ਕੋਲੋਂ 52 ਚੋਰੀ ਦੇ ਵਾਹਨ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਗਿਰੋਹ 7-8 ਮਹੀਨਿਆਂ ਤੋਂ ਸਰਗਰਮ ਸੀ, ਅਤੇ ਚੋਰੀ ਦੀਆਂ ਵਰਤਦਾਤਾਂ ਨੂੰ ਅੰਜ਼ਾਮ ਦਿੰਦਾ ਆ ਰਿਹਾ ਹੈ ।

ਪੁਲਿਸ ਨੇ ਦੱਸਿਆ ਕਿ ਕਾਰਾਂ ਦਾ ਸਮਾਨ ਕੱਢ ਕੇ ਅਤੇ ਕੁਝ ਪਾਰਟਸ ਕੱਟ ਕੇ ਵੇਚਿਆ ਜਾਂਦਾ ਸੀ। ਪੁਲਿਸ ਨੇ ਦੱਸਿਆ ਕਿ 4 ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਚੋਰੀ, ਐਨਡੀਪੀਐਸ ਦੀਆਂ ਧਾਰਾਵਾਂ ਤਹਿਤ ਪਹਿਲਾਂ ਹੀ ਕੇਸ ਦਰਜ ਹੈ। ਇਸ ਦੌਰਾਨ 8 ਪੂਰੀਆਂ ਕਾਰਾਂ, 8 ਮੋਟਰਸਾਈਕਲ ਅਤੇ 25 ਵਾਹਨਾਂ ਦਾ ਸਕਰੈਪ ਬਰਾਮਦ ਕੀਤਾ ਗਿਆ ਹੈ |

Scroll to Top