June 30, 2024 10:47 am
Mohali Police

ਮੋਹਾਲੀ ਪੁਲਿਸ ਵੱਲੋਂ ਵਹੀਕਲਾਂ ਦੇ ਜਾਅਲੀ ਰਜਿਸਟ੍ਰੇਸ਼ਨ ਸਰਟੀਫੀਕੇਟ ਤਿਆਰ ਕਰਨ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫਤਾਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 21 ਮਈ 2024: ਡਾ. ਜਯੋਤੀ ਯਾਦਵ, ਆਈ.ਪੀ.ਐਸ.,ਕਪਤਾਨ ਪੁਲਿਸ (Mohali police) (ਇੰਨਵੈਸਟੀਗੇਸ਼ਨ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਐਸ ਏ ਐਸ ਨਗਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਹੇਠ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਹਰਵੀਰ ਸਿੰਘ ਅਟਵਾਲ, ਪੀ.ਪੀ.ਐਸ., ਕਪਤਾਨ ਪੁਲਿਸ (ਸ਼ਹਿਰੀ) ਅਤੇ ਹਰਸਿਮਰਤ ਸਿੰਘ ਬੱਲ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਸ਼ਹਿਰੀ 2) ਦੀ ਅਗਵਾਈ ਹੇਠ ਇੰਸ: ਜਸਪ੍ਰੀਤ ਸਿੰਘ, ਮੁੱਖ ਅਫਸਰ, ਥਾਣਾ ਸੋਹਾਣਾ ਦੀ ਟੀਮ ਵੱਲੋਂ ਮੁਖਬਰ ਖਾਸ ਦੀ ਇਤਲਾਹ ਤੇ ਜਾਅਲੀ ਰਜਿਸਟ੍ਰੇਸ਼ਨ ਸਰਟੀਫੀਕੇਟ ਤਿਆਰ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ 04 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।

ਮੁਕੱਦਮਾ ਦੀ ਤਫਤੀਸ਼ ਦੌਰਾਨ ਮੁਲਜ਼ਮ ਹਰਸ਼ ਅਤੇ ਅਰਜੁਨ ਕੁਮਾਰ ਪਾਸੋਂ ਕੀਤੀ ਗਈ ਪੁੱਛਗਿੱਛ ਤੇ ਮੁਕੱਦਮਾ ਵਿੱਚ ਸਰਵਨ ਪ੍ਰਜਾਪਤੀ ਪੁੱਤਰ ਲੇਟ ਖੁਰਚਨ ਪ੍ਰਜਾਪਤੀ ਵਾਸੀ ਮਕਾਨ ਨੰਬਰ: 286, ਦਸਮੇਸ਼ ਕਲੋਨੀ, ਬਲੌਗੀ, ਐਸ.ਏ.ਐਸ.ਨਗਰ ਨੂੰ ਨਾਮਜਦ ਕਰਕੇ ਮਿਤੀ 16.05.2024 ਨੂੰ ਗ੍ਰਿਫਤਾਰ ਅਤੇ ਹੀਰਾ ਸਿੰਘ ਉਰਫ ਹੈਰੀ ਉਰਫ ਹਨੀ ਪੁੱਤਰ ਭੁਪਿੰਦਰ ਸਿੰਘ ਵਾਸੀ ਗੁਰੂ ਨਾਨਕ ਕਲੋਨੀ, ਪਿੰਡ ਵਾ ਥਾਣਾ ਸੰਘਰੀਆ, ਜ਼ਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ),ਜਿਸ ਦੇ ਖ਼ਿਲਾਫ਼ ਪਹਿਲਾ ਵੀ ਮੁਕੱਦਮਾ ਨੰ. 439 ਮਿਤੀ 21.10.2022 ਅ/ਧ 420,465,467,468,471,120 ਬੀ, ਭ:ਦ, 25 ਅਸਲਾ ਐਕਟ, ਥਾਣਾ ਜ਼ੀਰਕਪੁਰ ਅਤੇ ਮੁਕੱਦਮਾ ਨੰ. 69 ਮਿਤੀ 02.03.2023 ਅ/ਧ 302,201,406, 420,120ਬੀ ਭ:ਦ ਥਾਣਾ ਸਿਟੀ ਖਰੜ, ਐਸ.ਏ.ਐਸ ਨਗਰ, ਪਹਿਲਾ ਹੀ ਦਰਜ ਰਜਿਸਟਰ ਹਨ, ਜੋ ਕਿ ਨਾਭਾ ਜੇਲ੍ਹ ਵਿਖੇ ਬੰਦ ਸੀ, ਨੂੰ ਪ੍ਰੋਡੰਕਸ਼ਨ ਵਾਰੰਟ ਤੇ ਲਿਆ ਕੇ ਮਿਤੀ 18.05.2024 ਨੂੰ ਮੁਕਦਮਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਮੁਕਦਮਾ ਦੀ ਤਫਤੀਸ਼ ਜਾਰੀ ਹੈ ।

ਮੁਕੱਦਮਾ ਨੰ. 164 ਮਿਤੀ 14.05.2024 ਅ/ਧ 420,465,467,468,471,120ਬੀ ਭ:ਦ: ਥਾਣਾ ਸੋਹਾਣਾ, ਐਸ.ਏ.ਐਸ. ਨਗਰ

ਗ੍ਰਿਫਤਾਰ ਮੁਲਜ਼ਮ:-

1. ਹਰਸ਼ ਪੁੱਤਰ ਮੰਗਤ ਰਾਮ ਵਾਸੀ #56, ਪਿੰਡ ਰਾਏਪੁਰ, ਥਾਣਾ ਸੋਹਾਣਾ, ਜਿਲ੍ਹਾ ਐਸ.ਏ.ਐਸ ਨਗਰ (Mohali police)
2. ਅਰਜੁਨ ਕੁਮਾਰ ਪੁੱਤਰ ਹਰਕ ਬਹਾਦੁਰ ਵਾਸੀ ਪਿੰਡ ਰਾਏਪੁਰ, ਥਾਣਾ ਸੋਹਾਣਾ, ਜਿਲ੍ਹਾ ਐਸ.ਏ.ਐਸ ਨਗਰ
3. ਸਰਵਨ ਪ੍ਰਜਾਪਤੀ ਪੁੱਤਰ ਲੇਟ ਖੁਰਚਨ ਪ੍ਰਜਾਪਤੀ ਵਾਸੀ ਮਕਾਨ ਨੰਬਰ: 286, ਦਸਮੇਸ਼ ਕਲੋਨੀ, ਬਲੌਗੀ,ਐਸ.ਏ.ਐਸ. ਨਗਰ
4. ਹੀਰਾ ਸਿੰਘ ਉਰਵ ਹੈਰੀ ਉਰਫ ਹਨੀ ਪੁੱਤਰ ਭੁਪਿੰਦਰ ਸਿੰਘ ਵਾਸੀ ਗੁਰੂ ਨਾਨਕ ਕਲੋਨੀ, ਪਿੰਡ ਵਾ ਥਾਣਾ ਸੰਘਰੀਆ, ਜਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ)

ਬ੍ਰਾਮਦਗੀ :

1. 17 ਜਾਅਲੀ ਰਜਿਸਟ੍ਰੇਸ਼ਨ ਸਰਟੀਫਿਕੇਟ
2. 02 ਕੰਪਿਊਟਰ ਪ੍ਰਿੰਟਰ (EPSON ਕੰਪਨੀ )
3. ਇੱਕ ਲੈਪਟਾਪ
4. ਇੱਕ ਕੰਪਿਊਟਰ ਕੀਬੋਰਡ