Mohali Accident News

Mohali News: ਬੜਮਾਜਰਾ ਕਲੋਨੀ ‘ਚ ਟਰੈਕਟਰ ਨੇ ਬੱਚੇ ਨੂੰ ਦਰੜਿਆ, ਮੌਕੇ ‘ਤੇ ਮੌ.ਤ

ਮੋਹਾਲੀ, 05 ਮਾਰਚ 2026: ਮੋਹਾਲੀ ‘ਚ ਅੱਜ ਸੀਵਰ ਸਾਫ਼ ਕਰਨ ਵਾਲੇ ਟਰੈਕਟਰ ਨੇ 10 ਸਾਲਾ ਬੱਚੇ ਨੂੰ ਦਰੜ ਦਿੱਤਾ | ਇਸ ਹਾਦਸੇ ‘ਚ ਬੱਚੇ ਦੀ ਕੇ ਮੌਕੇ ‘ਤੇ ਹੀ ਮੌਤ ਹੋ ਗਈ | ਇਹ ਹਾਦਸਾ ਮੋਹਾਲੀ ਦੇ ਬੜਮਾਜਰਾ ਕਲੋਨੀ ‘ਚ ਵਾਪਰਿਆ ਹੈ। ਹਾਦਸੇ ਤੋਂ ਬਾਅਦ ਸਥਾਨਕ ਲੋਕ ਇਕੱਠੇ ਹੋ ਗਏ, ਪਰਿਵਾਰਕ ਮੈਂਬਰਾਂ ਅਤੇ ਵਸਨੀਕਾਂ ਨੇ ਫੇਜ਼ 1 ਰੋਡ ਨੂੰ ਜਾਮ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਲੋਕਾਂ ਨੇ ਟਰੈਕਟਰ ਚਾਲਕ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੌਕੇ ਤੋਂ ਭੱਜ ਗਿਆ। ਹਾਲਾਂਕਿ, ਪੁਲਿਸ ਨੇ ਬਾਅਦ ‘ਚ ਉਸਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਟਰੈਕਟਰ ਵੀ ਜ਼ਬਤ ਕਰ ਲਿਆ ਗਿਆ ਹੈ। ਮ੍ਰਿਤਕ ਬੱਚੇ ਦੀ ਪਛਾਣ ਸ਼ੌਰਿਆ ਨਿਸ਼ਾਦ (10 ਸਾਲ) ਵਜੋਂ ਹੋਈ ਹੈ।

ਸ਼ੌਰਿਆ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਨੇ ਕਿਹਾ ਕਿ ਉਹ ਅੱਠ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ‘ਚ ਉੱਤਰ ਪ੍ਰਦੇਸ਼ ਤੋਂ ਮੋਹਾਲੀ ਆਏ ਸਨ। ਸ਼ੌਰਿਆ ਛੇਵੀਂ ਜਮਾਤ ਦਾ ਵਿਦਿਆਰਥੀ ਸੀ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਪਰਿਵਾਰਕ ਮੈਂਬਰ ਮੰਗ ਕਰ ਰਹੇ ਹਨ ਕਿ ਟਰੈਕਟਰ ਚਾਲਕ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਦਾ ਦੋਸ਼ ਹੈ ਕਿ ਜਦੋਂ ਲੜਕੇ ਨੂੰ ਟੱਕਰ ਮਾਰੀ ਗਈ, ਤਾਂ ਟਰੈਕਟਰ ਨੂੰ ਰੋਕਣ ਦੀ ਬਜਾਏ, ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ।

Read More: Chandigarh News: ਚੰਡੀਗੜ੍ਹ ‘ਚ ਹੋਲੀ ਵਾਲੇ ਦਿਨ 3 ਨੌਜਵਾਨਾਂ ਦਾ ਕ.ਤ.ਲ

ਵਿਦੇਸ਼

Scroll to Top