Jalandhar police

Mohali News: ਸਪੋਰਟਸ ਟੀਚਰ ਵਿਦਿਆਰਥਣਾਂ ਨੂੰ ਦਿਖਾਉਂਦਾ ਸੀ ਅਸ਼ਲੀਲ ਵੀਡੀਓ, ਅਧਿਆਪਕ ਨੂੰ ਲਿਆ ਹਿਰਾਸਤ

ਮੋਹਾਲੀ 28 ਨਵੰਬਰ 2024 : ਮੋਹਾਲੀ (mohali) ਦੇ ਫੇਜ਼-6 ਦੇ ਪ੍ਰਾਈਵੇਟ ਸਕੂਲ (private school) ਵਿੱਚ ਸਪੋਰਟਸ (Sports teacher) ਅਧਿਆਪਕ ਵੱਲੋਂ ਸਕੂਲ ਦੀਆਂ ਵਿਦਿਆਰਥਣਾਂ (students) ਨੂੰ ਅਸ਼ਲੀਲ ਵੀਡੀਓ ਦਿਖਾਉਣ ਦਾ ਬਹੁਤ ਹੀ ਗੰਭੀਰ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਨੇ ਦੋਸ਼ੀ ਅਧਿਆਪਕ ਅਮਨਪ੍ਰੀਤ ਸਿੰਘ (amanpreet singh) ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਜੋ ਕਿ ਸਪੋਰਟਸ ਟੀਚਰ ਵਿਦਿਆਰਥਣਾਂ ਨੂੰ ਅਸ਼ਲੀਲ ਫਿਲਮਾਂ ਦਿਖਾ ਰਿਹਾ ਸੀ।

ਕਿਵੇਂ ਕੀਤੀ ਕਾਰਵਾਈ
ਵਿਦਿਆਰਥਣਾਂ ਨੇ ਜਦੋਂ ਆਪਣੇ ਮਾਪਿਆਂ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਉਹ ਗੁੱਸੇ ‘ਚ ਆ ਗਏ। ਬੁੱਧਵਾਰ ਨੂੰ ਮਾਪੇ ਇਕੱਠੇ ਹੋ ਗਏ ਅਤੇ ਫੇਜ਼-6 ਦੀ ਪੁਲਿਸ ਚੌਕੀ ‘ਚ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਅਧਿਆਪਕ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਸਕੂਲ ਪ੍ਰਿੰਸੀਪਲ ਤੋਂ ਵੀ ਪੁੱਛਗਿੱਛ ਕੀਤੀ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਨੇ ਅਧਿਆਪਕ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਦੇ ਆਧਾਰ ‘ਤੇ ਅਧਿਆਪਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੇਰ ਸ਼ਾਮ ਤੱਕ ਵੀ ਮਾਪੇ ਅਤੇ ਵਿਦਿਆਰਥੀ ਪੁਲਿਸ ਚੌਕੀ ’ਤੇ ਮੌਜੂਦ ਸਨ। ਇਸ ਸਬੰਧੀ ਜਦੋਂ ਮੋਹਾਲੀ ਦੇ ਸੀਨੀਅਰ ਪੁਲਿਸ ਕਪਤਾਨ ਦੀਪਕ ਪਾਰੀਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਖ਼ਿਲਾਫ਼ ਅਜਿਹੀ ਗੰਭੀਰ ਸ਼ਿਕਾਇਤ ਮਿਲਦੀ ਹੈ ਤਾਂ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Scroll to Top