19 ਨਵੰਬਰ 2024: ਮੁਹਾਲੀ (mohali) ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹਾਲ ਹੀ ਵਿੱਚ ਥਾਰ (thar) ਸਵਾਰ ਨੌਜਵਾਨ ਦੀ ਥਾਰ ਪਲਟਣ ਕਾਰਨ ਮੌਕੇ ਉੱਤੇ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਰ ਸਵਾਰ ਸਾਹਿਲ ਲੁਧਿਆਣਾ (ludhiana) ਵਾਸੀ ਆਪਣੀ ਮੰਗੇਤਰ ਅਤੇ ਆਪਣੇ ਮਿੱਤਰ ਅਤੇ ਉਸਦੀ ਪਤਨੀ ਨਾਲ ਘਰ ਵੱਲ ਜਾ ਰਿਹਾ ਸੀ। ਦੱਸ ਦੇਈਏ ਕਿ ਸੜਕ ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਿਸ ਦੌਰਾਨ ਥਾਰ ਗੱਡੀ ਸੜਕ ਤੇ ਪੱਟੇ ਹੋਏ ਡੂੰਘੇ ਖੱਡੇ ਵਿੱਚ ਜਾ ਪਲਟੀ,ਜਿਸ ਕਾਰਨ ਸਾਹਿਲ ਦੀ ਮੌਕੇ ਉੱਤੇ ਮੌਤ ਹੋ ਗਈ ਹੈ।
ਦੱਸ ਦੇਈਏ ਕਿ ਸਾਹਿਲ ਦਾ ਵਿਆਹ ਰੱਖਿਆ ਹੋਇਆ ਸੀ, ਤਿੰਨ ਮਹੀਨੇ ਬਾਅਦ ਘਰ ‘ਚ ਸ਼ਹਿਨਾਈਆਂ ਵਜਣੀਆਂ ਸੀ. ਲੇਕਿਨ ਮਾਹੌਲ ਮਾਤਮ ਦੇ ਵਿਚ ਬਦਲਿਆ ਗਿਆ। ਮੋਹਾਲੀ ਦੇ ਥਾਣਾ ਸੁਹਾਣਾ ਪੁਲਿਸ ਵੱਲੋਂ ਠੇਕੇਦਾਰ ਖ਼ਿਲਾਫ਼ ਕੰਮ ਵਿੱਚ ਅਣਗਹਿਲੀ ਵਰਤਣ ਦੀ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ।